Not ordinary photos: ਫੇਸਬੁੱਕ ਸਮੇਂ ਸਮੇਂ ‘ਤੇ ਅਲੱਗ ਅਲੱਗ ਫ਼ੀਚਰ ਲੈਕੇ ਆਉਂਦਾ ਰਹਿੰਦਾ ਹੈ , ਇਸ ਵਾਰ ਫੋਟੋਆਂ ਦੇ ਰੂਪ ਨੂੰ ਹੀ ਬਦਲਣ ਜਾ ਰਿਹਾ ਹੈ। FACEBOOK ਰਿਸਰਚ ਟੀਮ ਨੇ ਇਕ ਅਜਿਹਾ End-to-End ਸਿਸਟਮ ਰਾਹੀਂ ਯੂਜ਼ਰਜ਼ ਆਪਣੇ ਸਮਾਰਟਫੋਨ ਤੋਂ ਖਿੱਚੀ ਗਈ ਕਿਸੇ ਵੀ ਤਸਵੀਰ ਨੂੰ ਤੁਰੰਤ 3ਡੀ ‘ਚ ਬਦਲ ਸਕਦੇ ਹਨ। ਖਾਸ ਗੱਲ ਇਹ ਹੈ ਕਿ ਕਿਸੇ ਵੀ 2ਡੀ ਈਮੇਜ ਨੂੰ 3ਡੀ ‘ਚ ਬਦਲਿਆ ਜਾ ਸਕਦੇ ਹੈ। ਤੁਹਾਡੇ ਫੋਨ ‘ਚ ਮੌਜੂਦ ਜਾਂ ਤੁਰੰਤ ਕੈਮਰੇ ਨਾਲ ਖਿੱਚੀ ਗਈ ਫੋਟੋ ਨੂੰ 3ਡੀ ‘ਚ ਬਦਲਣ ਦੀ ਸੁਵਿਧਾ ਮਿਲੇਗੀ।
ਬੀਤੇ ਕਈ ਸਾਲਾਂ ਤੋਂ ਫੋਟੋਗ੍ਰਾਫੀ ‘ਚ ਕਾਫੀ ਬਦਲਾਅ ਦੇਖਿਆ ਗਿਆ ਹੈ। ਇਸੇ ‘ਚ ਅੱਗੇ ਵੱਧਦੇ 3ਡੀ ਈਮੇਜ ਵਾਲਾ ਟੂਲ ਬਣਾਉਣ ਵਾਲੇ ਖੋਜਕਰਤਾ ਜੌਨਸ ਕੂਫ ਨੇ ਇਸ ਸਬੰਧੀ ਦੱਸਿਆ , ‘ਸ਼ੁਰੂਆਤ ‘ਚ ਸਾਰੀਆਂ ਤਸਵੀਰਾਂ ਬਲੈਕ ਐਂਡ ਵ੍ਹਾਈਟ ਹੁੰਦੀਆਂ ਸਨ। ਫਿਰ ਕਲਰ ਫੋਟੋਗ੍ਰਾਫੀ ਆਈ ਤੇ ਹੁਣ ਡਿਜੀਟਲ ਫੋਟੋਗ੍ਰਾਫੀ ਦਾ ਜ਼ਮਾਨਾ ਹੈ, ਜਿਸ ਨਾਲ ਤਸਵੀਰ ਦੀ ਗੁਣਵੱਤਾ ਕਾਫ਼ੀ ਚੰਗੀ ਹੋ ਗਈ। ਨਵਾਂ ਜ਼ਮਾਨਾ 3ਡੀ ਤਸਵੀਰਾਂ ਦਾ ਹੈ, ਜੋ ਦੇਖਣ ‘ਚ ਬਿਲਕੁੱਲ ਅਸਲੀ ਲੱਗਦਾ ਹੈ।