POCOM3 with 6000mAh battery: ਇਸ ਤਰ੍ਹਾਂ ਲੱਗ ਰਿਹਾ ਹੈ ਕਿ POCOM3 ਨੂੰ ਭਾਰਤ ਵਿੱਚ ਜਲਦ ਹੀ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਇੰਡਿਅਨ ਵੇਰੀਏਂਟ ਨੂੰ TUV Rheinland ਸਰਟੀਫਿਕੇਸ਼ਨ ‘ਤੇ ਦੇਖਿਆ ਗਿਆ ਹੈ। ਟਿਪਸ ‘ਤੇ ਮੁਕੁਸ਼ ਸ਼ਰਮਾ ਨੇ M2010J9CI ਮਾਡਲ ਨੰਬਰ ਦੇ ਨਾਲ POCOM3 ਨੂੰ ਸਪਾਟ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਡਿਵਾਈਸ ਇੰਡਿਅਨ ਵਾਰੀਏਂਟ ਹੈ। POCOM3 ਦੀ ਭਾਰਤ ਵਿੱਚ ਲਾਂਚਇੰਗ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਕੰਪਨੀ ਨੇ ਇਸ ਸਾਲ POCOM2 ਨੂੰ ਪਿਛਲੇ ਸਾਲ ਦੇਸ਼ ਵਿੱਚ ਲਾਂਚ ਕੀਤਾ ਸੀ। ਦਸੰਬਰ ਵਿਚ POCOM3 ਨੂੰ ਲਾਂਚ ਕਰਨ ਦੀ ਸੰਭਾਵਨਾ ਘੱਟ ਹੈ। ਉਮੀਦ ਇਹ ਹੈ ਕਿ ਅਗਲੇ ਸਾਲ Q1 ਨੂੰ ਲਾਂਚ ਜਾ ਸਕਦਾ ਹੈ।
POCOM3 ਦੀ ਗਲੋਬਲ ਲਾਂਚਇੰਗ ਪਿਛਲੇ ਮਹੀਨੇ ਕੀਤੀ ਗਈ ਸੀ। ਇਸਨੂੰ POCOM2 ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਡਿਵਾਈਸ ਦੇ ਰੀਅਰ ਵਿੱਚ ਯੂਨੀਕ ਪੈਨਲ ਅਤੇ ਫ਼ਰੰਟ ਤੇ ਵਾਟਰਡਰੋਪ ਡਿਸਪਲੇਅ ਦਿੱਤਾ ਗਿਆ ਹੈ। POCOM3 ਦੀ ਸ਼ੁਰੂਆਤ ਕੀਮਤ USD149 (ਲਗਭਗ 11000 ਰੁਪਏ) ਰੱਖੀ ਗਈ ਹੈ। ਇਹ ਕੀਮਤ 4GB ਰੈਮ ਅਤੇ 64GB ਸਟੋਰੇਜ ਵਾਰੀਏਂਟ ਦਿੱਤੀ ਹੈ। POCO M3 ਸਪੇਸੀਫਿਕੇਟਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 60Hz ਰੀਫ੍ਰੇਸ਼ ਰੇਟ ਦੇ ਨਾਲ 6.53-ਇੰਚ FHD+ਡਿਸਪਲੇ,ਸਨੈਪਡਰੈਗਨ 662 ਪ੍ਰੋਸੈਸਰ ,MIUI 12,48MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 6000mAH ਬੈਟਰੀ ਦਿੱਤੀ ਗਈ ਹੈ। ਕੰਪਨੀ ਦੀ ਤਰਫ਼ POCO M3 ਨੂੰ ਲੈ ਕੇ ਭਾਰਤ ਵਿਚ ਲਾਂਚਇੰਗ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਉਮੀਦ ਹੈ ਕਿ ਆਉਣ ਵਾਲੇ ਦਿਨ ‘ਚ ਇਸ ਦਾ ਟੀਜ਼ਰ ਦੇਖਣ ਨੂੰ ਮਿਲੇਗਾ।