Tiktok loss after banned in india: India-China ‘ਚ ਚਲਦੇ ਤਣਾਅ ਕਾਰਨ ਭਾਰਤ ਨੇ ਇੱਕ ਵੱਡਾ ਫੈਸਲਾ ਲੈਂਦਿਆਂ TikTok ਸਮੇਤ 59 ਐਪਸ ਨੂੰ ਬੈਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੱਕ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਫੈਸਲੇ ਤੋਂ ਬਾਅਦ ਚੀਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਅਨੁਮਾਨ ਮੁਤਾਬਕ 6 ਅਰਬ ਡਾਲਰ ਦਾ ਭਾਰੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਦੱਸ ਦੇਈਏ ਕਿ ਇਹ ਮਾਮਲਾ ਪਿਛਲੇ ਮਹੀਨੇ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਕਾਰ ਲੱਦਾਖ ਸਰਹੱਦ ਦੇ ਨੇੜੇ ਹੋਈ ਝੜਪ ਤੋਂ ਸ਼ੁਰੂ ਹੋਇਆ ਜਿਸ ਤੋਂ ਬਾਅਦ ਭਾਰਤ ‘ਚ ਚੀਨੀ ਉਤਪਾਦਾਂ ‘ਤੇ ਵਿਰੋਧ ਸ਼ੁਰੂ ਹੋ ਗਿਆ ਸੀ। ਇਕ ਕਰੀਬੀ ਸੂਤਰ ਮੁਤਾਬਕ ਇਸਦਾ ਸਿੱਧਾ ਅਸਰ ਚੀਨੀ ਇੰਟਰਨੈੱਟ ਕੰਪਨੀ ‘ਤੇ ਪਿਆ ਹੈ। ਜ਼ਿਕਰਯੋਗ ਹੈ ਕਿ ਬਾਈਟਡਾਂਸ ਟਿਕਟਾਕ ਅਤੇ ਹੈਲੋ ਬਣਾਉਣ ਵਾਲੀ ਕੰਪਨੀ ਹੈ, ਜਿਸ ਨੂੰ 6 ਅਰਬ ਡਾਲਰ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਦੇ ਸੂਚਨਾ ਉਦਯੋਗਿਕੀ ਮੰਤਰਾਲੇ ਵੱਲੋਂ 59 ਐਪ ‘ਤੇ ਪ੍ਰਤੀਬੰਧ ਲਗਾਉਂਦਿਆਂ ਇਸਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਮਹੱਤਵਪੂਰਨ ਦੱਸਿਆ। ਰਿਪੋਰਟਾਂ ਦੀ ਮੰਨੀਏ ਤਾਂ ਬਾਈਟਡਾਂਸ ਨੇ ਬੀਤੇ ਕੁਝ ਸਾਲਾਂ ‘ਚ ਭਾਰਤੀ ਬਾਜ਼ਾਰ ‘ਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਇਸ ਪਾਬੰਦੀ ਨੇ ਬਾਈਟਡਾਂਸ ਦੇ ਕਾਰੋਬਾਰ ਨੂੰ ਬੁਰੀ ਤਰਾਂ ਨੁਕਸਾਨ ਪਹੁੰਚਾਇਆ ਹੈ।