Whatsapp alert to users: WhatsApp ਨੂੰ ਲੈ ਕੇ ਵੀ ਹੁਣ ਲਗਾਤਾਰ ਹੈਕਿੰਗ ਅਤੇ ਧੋਖਾਧੜੀ ਬਾਰੇ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ WhatsApp ਉਪਭੋਗਤਾਵਾਂ ਨੂੰ ਇੱਕ ਮਹੱਤਵਪੂਰਣ ਸਲਾਹ ਦਿੱਤੀ ਗਈ ਹੈ। WABetaInfo ਨੇ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ WhatsApp ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕਰਨ ਦੀ ਮਨਾਹੀ ਕੀਤੀ ਗਈ ਹੈ।
WABetaInfo ਨੇ ਆਪਣੇ ਟਵੀਟ ਵਿੱਚ ਲਿਖਿਆ, ‘WhatsApp ਦਾ ਸੋਧਿਆ ਹੋਇਆ ਸੰਸਕਰਣ ਸੁਰੱਖਿਆ ਅਤੇ ਗੁਪਤਤਾ ਲਈ ਕਦੇ ਵੀ ਚੰਗਾ ਹੱਲ ਨਹੀਂ ਹੋ ਸਕਦਾ।’ ਇਸ ਦੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਵਟਸਐਪ ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕਰਦਿਆਂ ਜਾਅਲੀ WhatsApp ਡਿਵੈਲਪਰਜ਼ ਤੁਸੀਂ ਆਸਾਨੀ ਨਾਲ MITM ਹਮਲੇ ਰਾਹੀਂ ਆਪਣੇ ਟੈਕਸਟ ਨੂੰ ਬਦਲ ਸਕਦੇ ਹੋ ਅਤੇ ਐਡਿਟ ਵੀ ਕਰ ਸਕਦੇ ਹੋ।
ਸਿਰਫ ਇਨ੍ਹਾਂ ਹੀ ਨਹੀਂ ਚੇਤਾਵਨੀ ਵਿੱਚ ਇਹ ਵੀ ਦੱਸਿਆ ਗਿਆ ਕਿ ਹੈ WhatsApp ਦੇ ਸੋਧੇ ਹੋਏ ਸੰਸਕਰਣ ਦੀ ਕੰਪਨੀ ਦੁਆਰਾ ਤਸਦੀਕ ਨਹੀਂ ਕੀਤੀ ਗਈ ਹੈ। ਇਸ ਲਈ ਜੇਕਰ ਕੋਈ ਉਪਭੋਗਤਾ ਇਨ੍ਹਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ WhatsApp ਅਕਾਊਂਟ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਵਿੱਚ ਅੱਗੇ ਲਿਖਿਆ ਹੈ ਕਿ ਇਸ ਸੋਧੇ ਹੋਏ ਸੰਸਕਰਣ ਵਿੱਚ ਅਸਲ WhatsApp ਦੇ ਮੁਕਾਬਲੇ 20 ਤੋਂ ਵੀ ਜ਼ਿਆਦਾ ਨਵੀਆਂ ਵਿਸ਼ੇਸ਼ਤਾਵਾਂ ਹਨ, ਪਰ ਇਸ ਲਾਲਚ ਵਿੱਚ ਜੋਖਮ ਲੈਣਾ ਤੁਹਾਡੀ ਗੋਪਨੀਯਤਾ ਅਤੇ ਸੁਰੱਖਿਆ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ।
ਦੱਸ ਦੇਈਏ ਕਿ WhatsApp ਨੇ ਹਾਲ ਹੀ ਵਿੱਚ ਐਂਡਰਾਇਡ ਅਤੇ iOS ਉਪਭੋਗਤਾਵਾਂ ਲਈ Animated Stickers ਲਾਂਚ ਕੀਤੇ ਹਨ। ਉਪਭੋਗਤਾ ਐਪ ਦੇ ਸਟੀਕਰ ਸਟੋਰ ਦੇ ਨੇੜੇ ਐਨੀਮੇਟਡ ਸਟਿੱਕਰ ਸਟੋਰ ਦੀ ਵਿਕਲਪ ਵੀ ਵੇਖਣਗੇ। ਇਸਦੇ ਅੱਗੇ ਇਕ ਪਲੇਅ ਬਟਨ ਦਿੱਤਾ ਗਿਆ ਹੈ, ਤਾਂ ਕਿ ਪੁਰਾਣੇ ਸਟਿੱਕਰਾਂ ਅਤੇ ਨਵੇਂ ਵਿਚਲਾ ਫਰਕ ਪਾਇਆ ਜਾ ਸਕੇ। ਐਂਡਰਾਇਡ ਅਤੇ iOS ਦੋਵਾਂ ਪਲੇਟਫਾਰਮਸ ‘ਤੇ WhatsApp ‘ਤੇ ਨਵੇਂ ਐਨੀਮੇਟਡ ਸਟਿੱਕਰਾਂ ਵਿੱਚ ਰੀਕੋ ਸਵੀਟ ਲਾਈਫ, Playful Piyomaru, Bright Days, Moody Foodies ਤੇ Chummy Chum Chum ਦੇ ਸਟਿੱਕਰ ਉਪਲਬਧ ਹਨ।