you can do audio video: Zoom ਅਤੇ Google ਨੂੰ ਟੱਕਰ ਦੇਣ ਲਈ Amazon Echo ਡਿਵਾਈਸ ਤੇ ਗਰੁੱਪ ਆਡੀਓ-ਵੀਡੀਓ ਕਾਲਿੰਗ ਫੀਚਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਭਾਰਤ ਵਿੱਚ ਵੀ ਲਿਆਇਆ ਜਾਵੇਗਾ। Amazon ਨੇ ਇਕ ਵੱਡੀ ਘੋਸ਼ਣਾ ਕੀਤੀ ਹੈ। ਹੁਣ Amazon Echo ਡਿਵਾਈਸ ਤੋਂ ਗਰੁੱਪ ਆਡੀਓ-ਵੀਡੀਓ ਕਾਲਿੰਗ ਕੀਤੀ ਜਾ ਸਕਦੀ ਹੈ। ਇਹ ਫੀਚਰ ਭਾਰਤ ਦੇ ਲੋਕਾਂ ਲਈ ਵੀ ਰਹੇਗਾ। ਗੌਰਤਲਬ ਹੈ ਕਿ Amazon ਨੇ ਸਤੰਬਰ ਮਹੀਨੇ ਵਿੱਚ ਹੀ ਇਸ ਬਾਰੇ ਘੋਸ਼ਣਾ ਕਰ ਦਿੱਤੀ ਸੀ। ਹੁਣ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਗਰੁੱਪ ਕਾਲਿੰਗ ਕਰਕੇ ਇਸ ਵਿੱਚ ਇੱਕ ਸਮੇਂ ‘ਤੇ ਸੱਤ ਲੋਕ ਇਕੱਠੇ ਆਡੀਓ ਜਾਂ ਵੀਡਿਓ ਕਾਲਿੰਗ ਕਰ ਸਕਦੇ ਹਨ। ਇਸ ਗੱਲ ਤੋਂ ਇਹ ਤਾਂ ਪਤਾ ਲੱਗ ਰਿਹਾ ਹੈ ਕਿ ਵੀਡਿਓ ਕਾਲਿੰਗ ਲਈ Amazon Echo ‘ਤੇ ਏਦਾਂ ਦੇ ਡਿਵਾਈਸ ਹੋਣੇ ਚਾਹੀਦੇ, ਜਿਸ ਵਿੱਚ ਡਿਸਪਲੇਅ ਦਿੱਤਾ ਗਿਆ ਹੋਵੇ ਜਿਵੇਂ Echo Show! ਆਡੀਓ ਕਾਲਿੰਗ ਦੀ ਗੱਲ ਕਰੀਏ ਤਾਂ Echo Dot ਤੋਂ ਵੀ ਕੀਤਾ ਜਾ ਸਕਦਾ ਹੈ ਜਿਸ ਵਿੱਚ ਡਿਸਪਲੇਅ ਨਹੀਂ ਹੁੰਦਾ।
Amazon Echo ਡਿਵਾਈਸ ਤੋਂ ਆਡੀਓ ਜਾਂ ਵੀਡਿਓ ਕਾਲਿੰਗ ਦੇ ਇਸਤੇਮਾਲ ਲਈ Alexa App ‘ਤੇ ਗਰੁੱਪ ਤਿਆਰ ਕਰਨਾ ਹੋਵੇਗਾ। ਗਰੁੱਪ ਤਿਆਰ ਕਰਨ ਤੋਂ ਬਾਅਦ ਗਰੁੱਪ ਕਾਲਿੰਗ ਇਸਤੇਮਾਲ ਲਈ Alexa Call my family ਦਾ ਹੁਕਮ ਦੇ ਸਕਦੇ ਹੋ। ਗਰੁੱਪ ਦਾ ਨਾਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ Amazon ਆਉਣ ਵਾਲੇ ਸਮੇ ‘ਚ Alexa ‘ਤੇ ਗਰੁੱਪ ਕਾਲਿੰਗ ਦੇ ਸਪੋਟ ਦੇਣ ਦੀ ਤਿਆਰੀ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਵੀਡੀਓ ਕਾਲਿੰਗ, ਖ਼ਾਸ ਕਰਕੇ ਗਰੁੱਪ ਕਾਲਿੰਗ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ ਅਤੇ Alexa ਇਸ ਫੀਚਰ ਦੇ ਨਾਲ ਸਪੇਸ ਵਿੱਚ ਵੀ ਐਂਟਰੀ ਲੈ ਰਹੇ ਹਨ।
ਇਹ ਵੀ ਦੇਖੋ : ਆਹ ਸੁਣ ਲਓ ਕੀ ਕਹਿੰਦੇ ਨੇ ਦਿੱਲੀ ਦੇ ਲੋਕ ਕਿਸਾਨ ਅੰਦੋਲਨਕਾਰੀਆਂ ਬਾਰੇ