ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਜੀਉਨਪੁਰਾ (ਮੈਕਡੋਨਲਡ ਨੇੜੇ) ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰਤਿਕ ਭਾਰਦਵਾਜ (ਪਿੰਡ ਬਰੋਟ) ਅਤੇ ਰਜਤ (ਪਿੰਡ ਡਾਂਡ) ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 23-24 ਸਾਲ ਸੀ। ਦੋਵੇਂ ਨੌਜਵਾਨ ਵਿਦੇਸ਼ ਜਾਣ ਲਈ ਵੀਜ਼ਾ ਬਾਇਓਮੀਟ੍ਰਿਕ ਕਰਵਾਉਣ ਸਬੰਧੀ ਜਲੰਧਰ ਜਾ ਰਹੇ ਸਨ।
ਦਰਦਨਾਕ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਤੇ ਟੂਲ ਕਿੱਟ ਨਾ ਹੋਣ ਕਾਰਨ ਉਹ ਸੜਕ ਕਿਨਾਰੇ ਖੜ੍ਹੇ ਹੋ ਕੇ ਮਦਦ ਮੰਗ ਰਹੇ ਸਨ ਤਾਂ ਉੱਤਰਾਖੰਡ ਦਾ ਇੱਕ ਟ੍ਰੱਕ ਡਰਾਈਵਰ ਹਰਸ਼ ਸ਼ਰਮਾ ਉਨ੍ਹਾਂ ਦੀ ਮਦਦ ਲਈ ਰੁਕਿਆ। ਇਸੇ ਦੌਰਾਨ ਅੰਬਾਲਾ ਵੱਲੋਂ ਆਏ ਇੱਕ ਟਰੱਕ ਨੇ ਤਿੰਨਾਂ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰਤਿਕ ਅਤੇ ਰਜਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ, ਜੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ : ਅਸਮ ਦੇ ਜੋਰਹਾਟ ‘ਚ AN-32 ਜਹਾਜ਼ ਹਾਦਸੇ ‘ਚ 5 ਸੈਨਿਕ ਹੋਏ ਸ਼ਹੀਦ, ਭਾਰਤੀ ਹਵਾਈ ਸੈਨਾ ਨੇ ਪ੍ਰਗਟਾਇਆ ਦੁੱਖ
ਥਾਣਾ ਮੁਲ੍ਹੇਪੁਰ ਦੇ ਸਹਾਇਕ ਥਾਣੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









