ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਦੀ ਆਪਣੇ ਮੁਲਾਜ਼ਮਾਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਂਕ ਇੰਸਪੈਕਟਰ ਸਣੇ ਦੋ ਏ.ਐੱਸ.ਆਈ. ਨੂੰ ਸਸਪੈਂਡ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਡਿਊਟੀ ‘ਤੇ ਕੁਤਾਹੀ ਵਰਤਣ ਨੂੰ ਲੈ ਕੇ ਬਾਘਾਪੁਰਾਣਾ ਦੇ ਐੱਸ.ਐੱਚ.ਓ. ਰਹੇ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ASI ਬਲਵੀਰ ਸਿੰਘ (ਬਿਲਾਸਪੁਰ ਪੁਲੀਸ ਚੌਕੀ) ਅਤੇ ASI ਗੁਰਦੇਵ ਸਿੰਘ (ਥਾਣਾ ਬਧਨੀ ਕਲਾਂ) ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਇਕ ਏ.ਐੱਸ.ਆਈ. ‘ਤੇ ਰਿਸ਼ਵਤ ਲੈਣ ਦੇ ਦੋਸ਼ ਸਹੀ ਪਾਏ ਜਾਣ ‘ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਏ.ਐੱਸ.ਆਈ. ‘ਤੇ ਡਿਊਟੀ ਵਿੱਚ ਕੁਹਾਤੀ ਵਰਤਣ ਨੂੰ ਲੈ ਕੇ ਸਸਪੈਂਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: