ਤਮਿਲਗਾ ਵੇਤਰੀ ਕੜਗਮ (ਟੀ. ਵੀ. ਕੇ.) ਚੀਫ਼ ਅਤੇ ਅਦਾਕਾਰ ਤੋਂ ਨੇਤਾ ਬਣੇ ਸੀ. ਜੋਸਫ਼ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਵਿਜੇ ਨੇ ਤਮਿਲ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਰਾਜੇਂਦਰ ਅਰਲੇਕਰ ਨੇ ਵਿਜੇ ਨੂੰ ਤਾਮਿਲਨਾਡੂ ਦੇ ਨੌਵੇਂ ਮੁੱਖ ਮੰਤਰੀ ਵਜੋਂ ਹਲਫ ਦਵਾਇਆ। ਸਹੁੰ ਚੁੱਕ ਸਮਾਗਮ ਚੇੱਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਰੱਖਿਆ ਗਿਆ ਹੈ। ਸਹੁੰ ਚੁੱਕ ਸਮਾਗਮ ਰਾਹੁਲ ਗਾਂਧੀ ਵੀ ਸ਼ਾਮਲ ਹੋਏ।
ਵਿਜੇ ਦੇ ਨਾਲ ਨੌਂ ਮੰਤਰੀਆਂ ਨੇ ਵੀ ਸਹੁੰ ਚੁੱਕੀ ਇਨ੍ਹਾਂ ਵਿੱਚ ਐਨ ਆਨੰਦ,ਆਧਵ ਅਰਜੁਨ, ਡਾ. ਕੇਜੀ ਅਰੁਣਰਾਜ, ਕੇਏ ਸੇਂਗੋਟੈਟਯਨ, ਪੀ ਵੇਂਕਟਰਮਣਮ, ਆਰ ਨਿਰਮਲਕੁਮਾਰ, ਰਾਜਮੋਹਨ, ਡਾ. ਟੀਕੇ ਪ੍ਰਭੁ, ਸੇਲਵੀ ਐੱਸ ਕੀਰਤਨਾ ਦਾ ਨਾਮ ਸ਼ਾਮਿਲ ਹੈ। ਇਹ ਸਾਰੇ ਵਿਜੇ ਦੀ ਪਾਰਟੀ, ਟੀਵੀਕੇ ਦੇ ਵਿਧਾਇਕ ਹਨ। ਵਿਜੇ ਦੀ ਪਹਿਲੀ ਕੈਬਨਿਟ ਵਿੱਚ ਸਹਿਯੋਗੀ ਪਾਰਟੀਆਂ ਦੇ ਕਿਸੇ ਵੀ ਵਿਧਾਇਕ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਵਿਜੇ ਨੇ TVK, ਕਾਂਗਰਸ, CPI, CPM, VCK, ਅਤੇ IUML ਦੇ 121 ਵਿਧਾਇਕਾਂ ਦੇ ਸਮਰਥਨ ਪੱਤਰ ਰਾਜਪਾਲ ਅਰਲੇਕਰ ਨੂੰ ਸੌਂਪੇ, ਜਿਨ੍ਹਾਂ ਨੇ ਫਿਰ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਵਿਜੇ ਦੀ ਦੋ ਸਾਲ ਪੁਰਾਣੀ ਪਾਰਟੀ, ਟੀਵੀਕੇ, ਨੇ ਆਪਣੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ 234 ਵਿੱਚੋਂ 108 ਸੀਟਾਂ ਜਿੱਤੀਆਂ। ਵਿਜੇ ਕੋਲ ਹੁਣ 121 ਵਿਧਾਇਕ ਹਨ, ਜਦੋਂ ਕਿ ਬਹੁਮਤ ਦਾ ਅੰਕੜਾ 118 ਹੈ। 1967 ਤੋਂ ਬਾਅਦ ਤਾਮਿਲਨਾਡੂ ਵਿੱਚ ਇੱਕ ਗੈਰ-ਦ੍ਰਾਵਿੜ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ। ਇਸ ਤੋਂ ਪਹਿਲਾਂ, ਐਮ. ਭਕਤਵਤਸਲਮ 1963 ਤੋਂ 1967 ਤੱਕ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










