ਅੱਜਕਲ ਫਾਸਟ ਫੂਡ ਤੇ ਸਟ੍ਰੀਡ ਫੂਡ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧ ਰਹੀ ਹੈ। ਖਾਸ ਕਰਕੇ ਨੌਜਵਾਨਾਂ ਵਿਚ। ਇਨ੍ਹਾਂ ਵਿਚੋਂ ਇਕ ਹੈ ਸੋਇਆ ਚਾਪ, ਜੋ ਸਵਾਦ ਵਿਚ ਲਾਜਵਾਬ ਹੋਣ ਦੇ ਕਾਰਨ ਕਾਫੀ ਟ੍ਰੇਂਡ ਵਿਚ ਹੈ। ਪਾਰਟੀ ਹੋਵੇ ਜਾਂ ਸਟ੍ਰੀਟ ਫੂਡ ਸਟਾਲ, ਸੋਇਆ ਚਾਪ ਹਰ ਜਗ੍ਹਾ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਲੋਕ ਇਸ ਨੂੰ ਬਹੁਤ ਸੁਆਦ ਨਾਲ ਖਾਧੇ ਹਨ। ਇਸ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਕਈ ਲੋਕ ਇਸ ਨੂੰ ਨਾਨ-ਵੈੱਜ ਦਾ ਬਦਲ ਸਮਝ ਕੇ ਡਾਇਟ ਵਿਚ ਸ਼ਾਮਲ ਕਰ ਲੈਂਦੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਰੋਜ਼ਾਨਾ ਜਾਂ ਜ਼ਿਆਦਾ ਮਾਤਰਾ ਵਿਚ ਸੋਇਆ ਚਾਪ ਖਾਣਾ ਸਿਹਤ ਲਈ ਸਹੀ ਹੈ।
ਕੁਝ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿਚ ਮੌਜੂਦ ਪ੍ਰੋਸੈਸਿੰਗ ਤੇ ਮੈਦਾ ਵਰਗੀਆਂ ਚੀਜ਼ਾਂ ਲੰਬੇ ਸਮੇਂ ਵਿਚ ਸਰੀਰ ‘ਤੇ ਅਸਰ ਪਾ ਸਕਦੀਆਂ ਹਨ। ਅਜਿਹੇ ਵਿਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਸੋਇਆ ਚਾਪ ਨੂੰ ਕਿੰਨੀ ਮਾਤਰਾ ਤੇ ਕਿਸ ਤਰੀਕੇ ਨਾਲ ਖਾਣਾ ਸਹੀ ਮੰਨਿਆ ਜਾਂਦਾ ਹੈ ਤਾਂ ਕਿ ਸੁਆਦ ਦੇ ਨਾਲ ਸਿਹਤ ਵੀ ਬਣੀ ਰਹੇ।
ਮਾਹਿਰ ਸੋਇਆ ਚਾਪ ਨੂੰ ਲੈ ਕੇ ਸਾਵਧਨ ਵਰਤਣ ਦੀ ਸਲਾਹ ਦਿੰਦੇ ਹਨ। ਇਸ ਦਾ ਕਾਰਨ ਹੈ ਕਿ ਸੋਇਆ ਚਾਪ ਨੂੰ ਕੁਦਰਤੀ ਤਰੀਕੇ ਨਾਲ ਨਹੀਂ ਸਗੋਂ ਪ੍ਰੋਸੈਸਿੰਗ ਸਟੈੱਪਸ ਨਾਲ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਮੈਦਾ, ਰਿਫਾਈਂਡ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚੀਜ਼ਾਂ ਸਰੀਰ ਲਈ ਲੰਬੇ ਸਮੇਂ ਵਿਚ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ।
ਜ਼ਿਆਦਾ ਪ੍ਰੋਸੈਸਡ ਫੂਡ ਹੋਣ ਦਾ ਨੁਕਸਾਨ
ਸੋਇਆ ਚਾਪ ਇਕ ਪੂਰੀ ਤਰ੍ਹਾਂ ਤੋਂ ਕੁਦਰਤੀ ਫੂਡ ਨਹੀਂ ਹੈ ਸਗੋਂ ਇਸ ਨੂੰ ਕਈ ਤਰ੍ਹਾਂ ਦੀ ਪ੍ਰੋਸੈਸਿੰਗ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਇਸ ਦੇ ਮੂਲ ਪੋਸ਼ਕ ਤੱਤ ਕਾਫੀ ਹੱਦ ਤੱਕ ਘੱਟ ਹੋ ਜਾਂਦੇ ਹਨ ਤੇ ਕਈ ਵਾਰ ਅਜਿਹੇ ਰਸਾਇਣਕ ਤੱਤ ਜੁੜ ਜਾਂਦੇ ਹਨ ਜੋ ਸਰੀਰ ਲਈ ਲੰਬੇ ਸਮੇਂ ਵਿਚ ਨੁਕਸਾਨਦਾਇਕ ਹੋ ਸਕਦੇ ਹਨ। ਲਗਾਤਾਰ ਪ੍ਰੋਸੈਸਡ ਫੂਡ ਖਾਣ ਨਾਲ ਸਰੀਰ ਦੀ ਕੁਦਰਤੀ ਪਾਚਣ ਸਮਰੱਥਾ ਵੀ ਪ੍ਰਭਾਵਿਤ ਹੋ ਸਕਦੀ ਹੈ।
ਪਾਚਣ ਤੰਤਰ ‘ਤੇ ਬੁਰਾ ਅਸਰ
ਸੋਇਆ ਚਾਪ ਵਿਚ ਅਕਸਰ ਮੈਦਾ, ਸਟਾਰਜ ਤੇ ਹੋਰ ਫਿਲਰਸ ਦੀ ਵਰਤੋਂ ਹੁੰਦੀ ਹੈ ਜੋ ਪਚਣ ਵਿਚ ਭਾਰੀ ਹੁੰਦੇ ਹਨ। ਇਸ ਦਾ ਰੈਗੂਲਰ ਸੇਵਨ ਕਰਨ ਨਾਲ ਪੇਟ ਵਿਚ ਗੈਸ, ਐਸਿਡਿਟੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਕਮਜ਼ੋਰ ਪਾਚਣ ਵਾਲੇ ਲੋਕਾਂ ਲਈ ਇਹ ਹੋਰ ਵੀ ਵਧ ਪ੍ਰੇਸ਼ਾਨੀ ਪੈਦਾ ਕਰ ਸਕਦਾ ਹੈ।
ਡੀਪ ਫਰਾਈ ਤੇ ਟਰਾਂਸ ਫੈਟ ਦਾ ਖਤਰਾ
ਜ਼ਿਆਦਾਤਰ ਸਟ੍ਰੀਟ ਵੈਂਡਰਸ ਸੋਇਆ ਚਾਪ ਨੂੰ ਡੀਪ ਫਰਾਈ ਕਰਕੇ ਵੇਚਦੇ ਹਨ ਜਿਸ ਨਾਲ ਇਸ ਵਿਚ ਟਰਾਂਸ ਫੈਟ ਦੀ ਮਾਤਰਾ ਵਧ ਜਾਂਦੀ ਹੈ। ਰਾਂਸ ਫੈਟ ਦਾ ਜ਼ਿਆਦਾ ਸੇਵਨ ਸਰੀਰ ਵਿਚ ਖਰਾਬ ਕੋਲੈਸਟ੍ਰਾਲ ਵਧਾਉਂਦਾ ਹੈ ਤੇ ਚੰਗੇ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਭਾਰ ਵਧਣ ਤੇ ਮੋਟਾਪੇ ਦਾ ਰਿਸਕ
ਸੋਇਆ ਚਾਪ ਵਿਚ ਕੈਲੋਰੀ ਤੇ ਫੈਟ ਦੀ ਮਾਤਰਾ ਕਾਫੀ ਵਧ ਹੁੰਦੀ ਹੈ, ਖਾਸ ਕਰਕੇ ਜਦੋਂ ਇਸ ਨੂੰ ਤਲਿਆ ਹੋਇਆ ਖਾਥਾ ਜਾਵੇ। ਜੇਕਰ ਇਸ ਨੂੰ ਰੈਗੂਲਰ ਡਾਇਟ ਵਿਚ ਸ਼ਾਮਲ ਕੀਤਾ ਜਾਵੇ ਤਾਂ ਇਹ ਤੇਜ਼ੀ ਨਾਲ ਭਾਰ ਵਧਾਉਣ ਦਾ ਕਾਰਨ ਬਣ ਸਕਦਾ ਹੈ। ਲੰਬੇ ਸਮੇਂ ਵਿਚ ਇਹ ਮੋਟਾਪੇ ਤੇ ਉਸ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਦਾ ਰਿਸਕ ਵਧਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










