ਪੰਜਾਬ ਅੱਜ 15 ਮਿੰਟ ਲਈ ਹਨੇਰੇ ਵਿੱਚ ਡੁੱਬ ਜਾਵੇਗਾ। ਹਰ ਜ਼ਿਲ੍ਹੇ ਵਿੱਚ ਰਾਤ 8 ਤੋਂ 8:15 ਵਜੇ ਤੱਕ ਬਲੈਕਆਊਟ ਲਾਗੂ ਕੀਤਾ ਜਾਵੇਗਾ। ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰਨ ਲਈ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਪਹਿਲਾਂ ਜੰਗ ਵਰਗੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਮੌਕ ਡਰਿੱਲ ਸ਼ੁਰੂ ਕਰਾ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਤਿਆਰੀਆਂ ਚੱਲ ਰਹੀਆਂ ਹਨ।
ਬਲੈਕਆਊਟ ਦੌਰਾਨ ਜਨਰੇਟਰਾਂ, ਇਨਵਰਟਰਾਂ ਅਤੇ ਟਾਰਚਾਂ ਦੀ ਵਰਤੋਂ ‘ਤੇ ਵੀ ਪਾਬੰਦੀ ਹੋਵੇਗੀ। ਪਾਵਰਕਾਮ ਮੁੱਖ ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਅਸਥਾਈ ਤੌਰ ‘ਤੇ ਬਿਜਲੀ ਸਪਲਾਈ ਕੱਟ ਦੇਵੇਗਾ। ਮੌਕ ਡਰਿੱਲ ਦੇ ਅਖੀਰ ਵਿਚ ਇੱਕ ਸਾਇਰਨ ਦੋ ਮਿੰਟ ਲਈ ਲਗਾਤਾਰ ਵੱਜੇਗਾ, ਜੋ “ਆਲ ਕਲੀਅਰ” ਦਾ ਸੰਕੇਤ ਦੇਵੇਗਾ, ਜਿਸ ਤੋਂ ਬਾਅਦ ਆਮ ਸਥਿਤੀ ਬਹਾਲ ਹੋ ਜਾਵੇਗੀ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਲੋਕਾਂ ਨੂੰ ਘਬਰਾਉਣ ਦੀ ਸਲਾਹ ਨਹੀਂ ਦਿੱਤੀ। ਇਹ ਸਿਰਫ਼ ਇੱਕ ਮੌਕ ਡਰਿੱਲ ਹੈ, ਅਤੇ ਇਸ ਵਿਚ ਪੂਰਾ ਸਹਿਯੋਗ ਕਰੋ।
ਅੰਮ੍ਰਿਤਸਰ: ਸਿਵਲ ਡਿਫੈਂਸ ਰਣਜੀਤ ਐਵੇਨਿਊ ‘ਤੇ ਪਾਈਟੈਕਸ ਗਰਾਊਂਡ ‘ਤੇ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰੇਗਾ। ਰਣਜੀਤ ਐਵੇਨਿਊ ‘ਤੇ ਰਾਤ 8 ਵਜੇ ਤੋਂ 8:10 ਵਜੇ ਤੱਕ ਬਲੈਕਆਊਟ ਰਹੇਗਾ।

ਮੋਹਾਲੀ – ਡੀਸੀ ਕੋਮਲ ਮਿੱਤਲ ਮੁਤਾਬਕ ਸੈਕਟਰ 76 ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਡਿਫੈਂਸ ਮੌਕ ਡਰਿੱਲ ਕੀਤੀ ਜਾਵੇਗੀ। ਇਹ ਬਲੈਕਆਊਟ ਰਾਤ 8 ਵਜੇ ਤੋਂ 8:15 ਵਜੇ ਦੇ ਵਿਚਕਾਰ ਹੋਵੇਗਾ।
ਪਠਾਨਕੋਟ: ਬਲੈਕਆਊਟ ਸਿਰਫ਼ 50 ਨਗਰ ਪਾਲਿਕਾ ਵਾਰਡਾਂ ‘ਤੇ ਲਾਗੂ ਹੋਵੇਗਾ; ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਆਮ ਰਹੇਗੀ। ਡੀਸੀ ਮੁਤਾਬਕ 7:58 ਵਜੇ ਦੋ ਮਿੰਟ ਦਾ ਸਾਇਰਨ ਵੱਜੇਗਾ, ਜਿਸ ਤੋਂ ਬਾਅਦ 15 ਮਿੰਟ ਦਾ ਬਲੈਕਆਊਟ ਹੋਵੇਗਾ।
ਇਹ ਵੀ ਪੜ੍ਹੋ : ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ BJP ‘ਚ ਸ਼ਾਮਲ, ਨਿਤਿਨ ਨਵੀਨ ਨੇ ਮੂੰਹ ਮਿੱਠਾ ਕਰਾ ਕੀਤਾ ਸਵਾਗਤ!
ਬਠਿੰਡਾ: ਡੀਸੀ ਰਾਜੇਸ਼ ਧੀਮਾਨ ਮੁਤਾਬਕ ਪੁੱਡਾ ਮਾਰਕੀਟ ਅਤੇ 100 ਫੁੱਟ ਰੋਡ ਵਰਗੇ ਪਛਾਣੇ ਗਏ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਲਗਭਗ 15 ਮਿੰਟ ਦੀ ਇਸ ਡਰਿੱਲ ਵਿਚ ਸਰਚ ਐਂਡ ਰੈਸਕਿਊ, ਰਾਹਤ ਕਾਰਜ ਤੇ ਮੈਡੀਕਲ ਸਹਾਇਤਾ ਦਾ ਅਭਿਆਸ ਹੋਵੇਗਾ।
ਫਾਜ਼ਿਲਕਾ: ਫਾਜ਼ਿਲਕਾ ਡੀਸੀ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਰਕੇ, ਇੱਥੇ ਵਾਧੂ ਸਾਵਧਾਨੀਆਂ ਵਰਤੀਆਂ ਜਾਣਗੀਆਂ। ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ, ਅਤੇ ਰਾਤ 8 ਵਜੇ ਬਲੈਕਆਊਟ ਹੋਵੇਗਾ। ਇਸ ਤੋਂ ਪਹਿਲਾਂ 2 ਮਿੰਟ ਦਾ ਸਾਇਰਨ ਵੱਜੇਗਾ ਜੋ ਬਲੈਕਆਊਟਦ ਸੰਕੇਤ ਦੇਵੇਗਾ। ਉਥੇ ਹੀ ਫਿਰੋਜ਼ਪੁਰ ਕੈਂਟ ਅਤੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:











