ਕੈਨੇਡਾ ਦੇ ਸੂਬਾ ਅਲਬਰਟਾ ਵਿਚ ਨਵੀਂ ਬਣੀ ਸਰਕਾਰ ਵਿਚ ਪੰਜਾਬੀ ਲੜਕੀ ਰਾਜਨ ਸਾਹਨੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਹ ਕੈਨੇਡਾ ਵਿਚ ਇਮੀਗ੍ਰੇਸ਼ਨ ਮੰਤਰੀ ਵਜੋਂ ਚੁਣੀ ਗਈ ਹੈ।
ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਮੰਤਰੀ ਬਣਾਏ ਜਾਣ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਰਾਜਨ ਸਾਹਨੀ ਦਾ ਨਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿਚ ਹੋਇਆ ਸੀਤੇ ਉਹ ਲੰਮੇ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਦੇ ਅਲਬਰਟਾ ਵਿਚ ਰਹਿਣ ਦੇ ਬਾਅਦ ਸਿਆਸਤ ਨਾਲ ਜੁੜੀ ਹੋਈ ਹੈ।
ਜ਼ਿਕਰਯੋਗ ਹੈ ਕਿ ਉਹ ਅਲਬਰਟਾ ਦੇ ਮੁੱਖ ਮੰਤਰੀ ਦੀ ਦੌੜ ਵਿਚ ਸੀ ਪਰ ਉਹ ਪਿੱਛੇ ਰਹਿ ਗਈ ਤੇ ਡੇਨੀਅਲ ਸਮਿਥ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਬਣ ਗਈ। ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਜਨ ਸਾਹਨੀ ਕੋਲ ਮਹੱਤਵਪੂਰਨ ਅਹੁਦਾ ਹੈ ਤੇ ਵਿਸ਼ੇਸ਼ ਤੌਰ ‘ਤੇ ਇਮੀਗ੍ਰੇਸ਼ਨ ਵਿਭਾਗ ਹੋਣ ਕਾਰਨ ਉਨ੍ਹਾਂ ਦੇ ਸਮਰਥਨ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: