ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਦੇਰ ਰਾਤ ਜ਼ਿਲ੍ਹਾ ਲੁਧਿਆਣਾ ਵਿੱਚ ਹਾਦਸਾ ਵਾਪਰ ਗਿਆ। ਵਿਧਾਇਕ ਗੁਰਦਿੱਤ ਸਿੰਘ ਦੀ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਬੱਦੋਵਾਲ ਗੇਟ ਨੇੜੇ ਆ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਇੱਕ ਕਾਰ ਨੇ ਬ੍ਰੇਕ ਲਗਾ ਦਿੱਤੀ। ਧੁੰਦ ਕਰਕੇ ਖ਼ਰਾਬ ਵਿਜ਼ੀਬਿਲਟੀ ਹੋਣ ਕਾਰਨ ਉਨ੍ਹਾਂ ਦੀ ਕਾਰ ਪਿੱਛਿਓਂ ਟਕਰਾ ਗਈ।
ਬ੍ਰੇਕ ਲਗਾਉਣ ਨਾਲ ਕਾਰ ਦਾ ਬੰਪਰ ਖਰਾਬ ਹੋ ਗਿਆ। ਗੱਡੀ ਦੇ ਨੁਕਸਾਨੇ ਜਾਣ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਵਿਧਾਇਕ ਗੁਰਦਿੱਤ ਸਿੰਘ ਨੂੰ ਸੁਰੱਖਿਅਤ ਚੰਡੀਗੜ੍ਹ ਭੇਜ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਗੁਰਦਿੱਤ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਚੰਡੀਗੜ੍ਹ ਜਾ ਰਹੇ ਸਨ। ਅਚਾਨਕ ਅੱਗੇ ਜਾ ਰਹੀ ਕਾਰ ਨੇ ਬ੍ਰੇਕ ਲਗਾ ਦਿੱਤੀ। ਖ਼ਰਾਬ ਵਿਜ਼ੀਬਿਲਟੀ ਹੋਣ ਕਾਰਨ ਕਾਰ ਸਾਹਮਣਿਓਂ ਆ ਰਹੀ ਗੱਡੀ ਨਾਲ ਜਾ ਟਕਰਾਈ ਪਰ ਉਹ ਮੌਕੇ ’ਤੇ ਹੀ ਵਾਲ-ਵਾਲ ਬਚ ਗਏ। ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦੇ ਸਰੀਰ ਨੂੰ ਇੱਕ ਵਾਰ ਝਟਕਾ ਜ਼ਰੂਰ ਲੱਗਾ ਹੈ। ਬਾਕੀ ਯਕੀਨੀ ਤੌਰ ‘ਤੇ ਇੱਕ ਵਾਰ ਮੁੱਢਲੀ ਜਾਂਚ ਕਰਵਾ ਕਰਵਾਉਣਗੇ।
ਇਹ ਵੀ ਪੜ੍ਹੋ : Forbes List ‘ਚ ਚਮਕਿਆ 3 ਭਾਰਤੀ ਔਰਤਾਂ ਦਾ ਸਿਤਾਰਾ, 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ‘ਚ ਸ਼ਾਮਲ
ਫਿਲਹਾਲ ਉਹ ਚੰਡੀਗੜ੍ਹ ਜਾ ਰਹੇ ਹਨ। ਦੱਸ ਦੇਈਏ ਕਿ ਪਰਾਲੀ ਸਾੜਨ ਕਾਰਨ ਸੜਕਾਂ ‘ਤੇ ਧੂੰਆਂ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: