ਮਾਤਾ ਚਿਤਪੁਰਨੀ (ਹਿਮਾਚਲ ਪ੍ਰਦੇਸ਼) ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ। ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਹੁਣ ਫੋਰ ਲੇਨ (ਚਾਰ ਮਾਰਗੀ) ਹੋਣ ਜਾ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਗਡਕਰੀ ਨੇ ਟਵੀਟ ਕੀਤਾ ਹੈ ਕਿ ਇਹ ਪ੍ਰੋਜੈਕਟ ਫਗਵਾੜਾ ਤੋਂ ਹੁਸ਼ਿਆਰਪੁਰ (NH344B) ਤੱਕ ਫੋਨਲੇਨ ਹੋਣ ਜਾ ਰਿਹਾ ਹੈ।

ਇਸ ਫੋਰ ਲੇਨ ਵਿੱਚ ਵਾਪਸ ਜਾਣ ਵਾਲਿਆਂ ਲਈ 2 ਲੇਨ ਅਤੇ ਵਾਪਸ ਆਉਣ ਵਾਲਿਆਂ ਲਈ 2 ਲੇਨ ਬਣਾਏ ਜਾਣਗੇ। ਦੱਸ ਦੇਈਏ ਕਿ ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ-ਲੱਖਾਂ ਲੋਕ ਹਿਮਾਚਲ ਪ੍ਰਦੇਸ਼ ਜਾਂਦੇ ਹਨ। ਖਾਸ ਕਰਕੇ ਪੰਜਾਬ ਵਾਸੀ ਮਾਂ ਚਿੰਤਪੁਰਨੀ ਨੂੰ ਜਾਣ ਲਈ ਇਸ ਰਸਤੇ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ।
ਸਿੰਗਲ ਰੋਡ ਹੋਣ ਕਾਰਨ ਇੱਥੇ ਰਾਤ ਵੇਲੇ ਕਈ ਹਾਦਸੇ ਵਾਪਰਦੇ ਹਨ, ਜਿਸ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ। ਇਸ ਪ੍ਰਾਜੈਕਟ ਵਿੱਚ ਕੇਂਦਰ ਸਰਕਾਰ ਵੱਲੋਂ 1442 ਕਰੋੜ ਰੁਪਏ ਪਾਸ ਕੀਤੇ ਗਏ ਸਨ। ਫਗਵਾੜਾ ਤੋਂ ਹੁਸ਼ਿਆਰਪੁਰ ਤੱਕ 47.50 ਕਿਲੋਮੀਟਰ ਚਾਰ ਮਾਰਗੀ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : MLA ਸਿੱਧੂ ਦਾ ਗੱਡੀ ‘ਚ ਤੁਰਦਾ-ਫਿਰਦਾ ‘ਮੋਬਾਈਲ ਦਫ਼ਤਰ’, ਖੁਦ ਲੋਕਾਂ ਤੱਕ ਪਹੁੰਚ ਸੁਣ ਰਹੇ ਸ਼ਿਕਾਇਤਾਂ
ਇਹ ਪ੍ਰਾਜੈਕਟ ਭਾਰਤੀ ਪ੍ਰਾਜੈਕਟ ਤਹਿਤ ਪਾਸ ਕੀਤਾ ਗਿਆ ਹੈ। ਹੁਣ ਜ਼ਿਲ੍ਹਾ ਜਲੰਧਰ, ਕਪੂਰਥਲਾ, ਐੱਸ.ਬੀ.ਐੱਸ. ਨਗਰ ਅਤੇ ਹੁਸ਼ਿਆਰਪੁਰ ਦੀ ਆਵਾਜਾਈ ਨਿਰਵਿਘਨ ਅਤੇ ਸੁਰੱਖਿਅਤ ਚੱਲੇਗੀ। ਟ੍ਰੈਫਿਕ ਜਾਮ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਹਾਦਸੇ ਦਾ ਡਰ ਰਹੇਗਾ। ਚਾਰ ਮਾਰਗੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਗੱਡੀਆਂ ਲੰਘ ਸਕਣਗੇ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਖੇਤਰਾਂ ਦਾ ਵੀ ਵਿਕਾਸ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ।
ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ‘ਤੇ ਇਕ ਰਿਲਾਇੰਸ ਕੰਪਨੀ ਵੀ ਹੈ, ਜਿਸ ਵਿਚ ਹਜ਼ਾਰਾਂ ਲੋਕ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇੱਕ ਵੱਡੀ ਟਰੈਕਟਰ ਕੰਪਨੀ ਵੀ ਟਰੈਕਟਰ ਤਿਆਰ ਕਰਦੀ ਹੈ। ਇਸ ਸੜਕ ਦੇ ਚਾਰ ਮਾਰਗੀ ਹੋਣ ਨਾਲ ਉਦਯੋਗਾਂ ਦਾ ਵੀ ਵਿਕਾਸ ਹੋਵੇਗਾ। ਕਈ ਵੱਡੀਆਂ ਕੰਪਨੀਆਂ ਵੀ ਇਸ ਸੜਕ ‘ਤੇ ਫੈਕਟਰੀਆਂ ਆਦਿ ਖੋਲ੍ਹਣ ਲਈ ਪਹਿਲਕਦਮੀ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























