ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਹਿਮਾਚਲ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਠਾਕੁਰ ਹਿਮਾਚਲ ਰੋਡਵੇਜ਼ ਦੀ ਖਰਾਬ ਹੋਈ ਬੱਸ ਨੂੰ ਧੱਕਾ ਲਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਵੀਡੀਓ ‘ਤੇ ਖੂਬ ਕਮੈਂਟ ਕਰ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ- ਇਹ ਕੰਮ ਹਿਮਾਚਲ ਚੋਣਾਂ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਰਨਾ ਹੈ, ਇਸ ਲਈ ਉਹ ਹੁਣ ਤੋਂ ਪ੍ਰੈਕਟਿਸ ਕਰ ਰਹੇ ਹਨ। ਇੱਕ ਨੇ ਲਿਖਿਆ- ਕੀ ਚੋਣਾਂ ਹੋ ਰਹੀਆਂ ਹਨ? ਇੱਕ ਨੇ ਲਿਖਿਆ – ਅਨੁਰਾਗ ਜੀ, ਪਾਈਪਲਾਈਨ ‘ਚ ਕੋਈ ਹੋਰ ਚੋਣ ਸਟੰਟ ਹੈ?
ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਆਦਾਤਰ ਯੂਜ਼ਰਸ ਡਬਲ ਇੰਜਣ ਦੀ ਸਰਕਾਰ ‘ਤੇ ਤੰਜ ਕੱਸ ਕਰ ਰਹੇ ਹਨ। ਯੂਜ਼ਰ ਪ੍ਰਵੀਨ ਕੁਮਾਰ ਨੇ ਲਿਖਿਆ ਕਿ ਹਿਮਾਚਲ ‘ਚ 5 ਸਾਲਾਂ ਤੋਂ ਡਬਲ ਇੰਜਣ ਵਾਲੀ ਸਰਕਾਰ ਹੈ ਅਤੇ ਇਸ ‘ਚ ਇੰਨਾ ਵਿਕਾਸ ਹੋਇਆ ਹੈ ਕਿ ਮੰਤਰੀ ਬੱਸ ਨੂੰ ਧੱਕਾ ਦੇ ਰਹੇ ਹਨ। ਰਾਧੇਸ਼ਿਆਮ ਯਾਦਵ ਨੇ ਲਿਖਿਆ ਕਿ ਅਨੁਰਾਗ ਠਾਕੁਰ ਹਿਮਾਚਲ ਦੀ ਡਬਲ ਇੰਜਣ ਵਾਲੀ ਸਰਕਾਰ ਨੂੰ ਕੰਢੇ ਲਾ ਰਹੇ ਹਨ।
ਘੁਮਾਰਵੀਨ ਬੱਸ ਸਟੈਂਡ ਦੇ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਘੁਮਾਰਵੀਨ ਤੱਲਿਆਣਾ ਦੀ ਬੱਸ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਰਵਾਨਾ ਹੋਈ ਸੀ ਪਰ ਕੁਥੇੜਾ ਤੋਂ ਕੁਝ ਦੂਰੀ ’ਤੇ ਸਥਿਤ ਕੋਠੀ ਨੇੜੇ ਖ਼ਰਾਬ ਹੋ ਗਈ। ਬੱਸ ਦਾ ਗੀਅਰ ਲੀਵਰ ਟੁੱਟ ਗਿਆ, ਜਿਸ ਕਰਕੇ ਬੱਸ ਨੂੰ ਅੱਗੇ ਨਹੀਂ ਚਲਾਇਆ ਜਾ ਸਕਿਆ। ਹੁਣ ਮਕੈਨਿਕ ਸਵੇਰੇ ਜਾ ਕੇ ਉਸ ਬੱਸ ਨੂੰ ਠੀਕ ਕਰੇਗਾ।
ਅਨੁਰਾਗ ਠਾਕੁਰ ਬਿਲਾਸਪੁਰ ਸਦਰ ਤੋਂ ਭਾਜਪਾ ਉਮੀਦਵਾਰ ਤ੍ਰਿਲੋਕ ਜਾਮਵਾਲ ਦੇ ਸਮਰਥਨ ‘ਚ ਇਕ ਜਨਸਭਾ ‘ਚ ਗਏ ਸਨ। ਉਹ ਰਾਤ 9 ਵਜੇ ਤੱਲਿਆਣਾ ਤੋਂ ਹਮੀਰਪੁਰ ਵਾਪਸ ਆ ਰਹੇ ਸਨ। ਹਿਮਾਚਲ ਰੋਡਵੇਜ਼ (HRTC) ਘੁਮਾਰਵਿਨ ਡਿਪੂ ਦੀ ਇੱਕ ਬੱਸ ਕੋਠੀ ਨੇੜੇ ਖਰਾਬ ਹੋ ਗਈ।
ਬੱਸ ਖ਼ਰਾਬ ਹੋਣ ਕਰਕੇ ਟੈਫਿਕ ਜਾਮ ਹੋ ਗਿਆ। ਠਾਕੁਰ ਦਾ ਕਾਫਲਾ ਵੀ ਇਸ ਜਾਮ ਵਿੱਚ ਫਸ ਗਿਆ। ਕਾਰ ਵਿੱਚ ਬੈਠੇ ਠਾਕੁਰ ਨੇ ਇਸ ਦਾ ਕਾਰਨ ਪੁੱਛਿਆ। ਪਤਾ ਲੱਗਣ ‘ਤੇ ਉਹ ਤੁਰੰਤ ਬਾਹਰ ਆ ਗਏ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਖੁਦ ਹੋਰਨਾਂ ਸਣੇ ਖਰਾਬ ਬੱਸ ਦੇ ਨੇੜੇ ਪਹੁੰਚ ਗਏ।
ਇਹ ਵੀ ਪੜ੍ਹੋ : ਫਿਰੋਜ਼ਪੁਰ : BSF ਵੱਲੋਂ ਪਾਕਿ ਦੀ ਨਾਪਾਕ ਕੋਸ਼ਿਸ਼ ਨਾਕਾਮ, ਭਾਰਤੀ ਖੇਤਰ ‘ਚ ਦਾਖਲ ਹੁੰਦਾ ਡਰੋਨ ਕੀਤਾ ਢੇਰ
ਠਾਕੁਰ ਨੇ ਡਰਾਈਵਰ ਨੂੰ ਸਵਾਰੀਆਂ ਨੂੰ ਉਤਾਰ ਕੇ ਧੱਕਾ ਦੇਣ ਲਈ ਕਿਹਾ ਅਤੇ ਉਹ ਖੁਦ ਵੀ ਹੋਰ ਲੋਕਾਂ ਨਾਲ ਧੱਕਾ ਲਾਉਣ ਲੱਗੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਸ ਨੂੰ ਸੜਕ ਦੇ ਕੰਢੇ ਖੜ੍ਹਾ ਕੀਤਾ ਗਿਆ। ਬੱਸ ਸਾਈਡ ਵਿੱਚ ਹੋ ਜਾਣ ‘ਤੇ ਉਥੇ ਮੌਜੂਦ ਲੋਕ ਮੰਤਰੀ ਦਾ ਧੰਨਵਾਦ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਅਨੁਰਾਗ ਠਾਕੁਰ ਦਾ ਕਾਫਲਾ ਅੱਗੇ ਨਿਕਲ ਗਿਆ।
ਵੀਡੀਓ ਲਈ ਕਲਿੱਕ ਕਰੋ -: