ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਨੇ ਗੂੰਗੇ, ਬੋਲ਼ੇ ਅਤੇ ਮਾਨਸਿਕ ਤੌਰ ’ਤੇ ਦਿਵਿਆਂਗ ਅਤੇ ਨੇਤਰਹੀਣ ਸਣੇ ਕੁਝ ਹੋਰ ਬੀਮਾਰੀਆਂ ਤੋਂ ਪੀੜਤ ਬੱਚਿਆਂ ਅਤੇ ਵੱਡਿਆਂ ਨੂੰ CTU ਬੱਸਾਂ ‘ਚ ਮੁਫ਼ਤ ਸਫ਼ਰ ਕਰਨ ਦਾ ਤੋਹਫ਼ਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਹੁਕਮਾਂ ਮੁਤਾਬਕ ਗੂੰਗੇ, ਬੋਲੇ ਅਤੇ ਐੱਚ.ਆਈ.ਵੀ. ਏਡਜ਼, ਦਿਵਿਆਂਗਾਂ ਤੋਂ ਸੀ.ਟੀ.ਯੂ. ਦੀਆਂ ਏ.ਸੀ. ਅਤੇ ਨਾਨ-ਏ.ਸੀ. ਬੱਸਾਂ ‘ਚ ਟ੍ਰਾਈਸਿਟੀ ਰੂਟ ’ਤੇ ਕੋਈ ਵੀ ਟਿਕਟ ਨਹੀਂ ਵਸੂਲੀ ਜਾਵੇਗੀ। ਉਨ੍ਹਾਂ ਨੂੰ ਸਿਰਫ ਕੰਡਕਟਰ ਨੂੰ ਪ੍ਰਸ਼ਾਸਨ ਵੱਲੋਂ ਬਣਾਇਆ ਦਿਵਿਆਂਗ ਵਾਲਾ ਕਾਰਡ ਦਿਖਾਉਣਾ ਪਏਗਾ।
ਇਹ ਵੀ ਪੜ੍ਹੋ : GST ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ, 2 ਸਾਲਾਂ ‘ਚ ਫੜੀ 55,575 ਕਰੋੜ ਰੁ. ਦੀ ਚੋਰੀ, 719 ਗ੍ਰਿਫ਼ਤਾਰੀਆਂ
ਇਸੇ ਤਰ੍ਹਾਂ ਮਾਨਸਿਕ ਦਿਵਿਆਂਗ, ਨੇਤਰਹੀਣ ਅਤੇ ਥੈਲੇਸੀਮਿਕ ਬੱਚਿਆਂ ਦੇ ਨਾਲ ਇਕ ਹੋਰ ਮੈਂਬਰ ਨੂੰ ਵੀ ਛੋਟ ਮਿਲੇਗੀ। ਇਸ ਸਹੂਲਤ ਦਾ ਲਾਭ CTU ਦੇ ਸਿਰਫ਼ ਟ੍ਰਾਈਸਿਟੀ ਰੂਟਾਂ ’ਤੇ ਹੀ ਮਿਲੇਗਾ। ਉਨ੍ਹਾਂ ਨੂੰ ਲੰਮੇ ਰੂਟ ਦੀਆਂ ਬੱਸਾਂ ਲਈ ਟਿਕਟ ਖ਼ਰੀਦਣੀ ਪਏਗੀ।
ਵੀਡੀਓ ਲਈ ਕਲਿੱਕ ਕਰੋ -: