ਜਲੰਧਰ ਦੇ ਹਰਦਿਆਲ ਨਗਰ ‘ਚ ਸ਼ੁੱਕਰਵਾਰ ਨੂੰ ਇਕ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਜਾਂਚ ਕਰਨ ਲਈ ਪਹੁੰਚੀ ਥਾਣਾ ਅੱਠ ਅਤੇ ਥਾਣਾ ਮਕਸੂਦਾਂ ਦੀ ਪੁਲਸ ਵੀ ਹੱਦਬੰਦੀ ‘ਚ ਉਲਝੀ ਰਹੀ ਅਤੇ ਲਾਸ਼ ਨੂੰ ਹਸਪਤਾਲ ‘ਚ ਛੱਡ ਕੇ ਵਾਪਸ ਪਰਤ ਗਈ।
ਇਸ ਮੌਕੇ ਕੁਲਦੀਪ ਨੇ ਦੱਸਿਆ ਕਿ ਉਸ ਦੀ ਭੈਣ ਗੁਰਚਰਨ ਦਾ ਵਿਆਹ ਦੋ ਸਾਲ ਪਹਿਲਾਂ ਫਗਵਾੜਾ ਦੇ ਪਿੰਡ ਮਹਿੰਦੀ ਦੇ ਗੁਰਦੀਪ ਕੁਮਾਰ ਨਾਲ ਹੋਇਆ ਸੀ। ਡੇਢ ਸਾਲ ਪਹਿਲਾਂ ਗੁਰਦੀਪ ਆਪਣੀ ਭੈਣ ਨੂੰ ਉਸ ਦੇ ਨਾਨਕੇ ਘਰ ਛੱਡ ਗਿਆ ਸੀ। ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਇਆ। ਦੋਸ਼ ਹੈ ਕਿ ਗੁਰਦੀਪ ਆਪਣੀ ਭੈਣ ਨਾਲ ਝਗੜਾ ਕਰਦਾ ਸੀ ਅਤੇ ਦਾਜ ਦੀ ਮੰਗ ਕਰਦਾ ਸੀ। ਇਸ ਕਾਰਨ ਗੁਰਚਰਨ ਪਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਸ਼ੁੱਕਰਵਾਰ ਨੂੰ ਗੁਰਚਰਨ ਨੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਘਟਨਾ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਲਈ ਘਰ ਪਹੁੰਚਿਆ। ਕੁਲਦੀਪ ਨੇ ਪਿਤਾ ਅਤੇ ਗੁਆਂਢੀਆਂ ਦੀ ਮਦਦ ਨਾਲ ਭੈਣ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਅੱਠ ਦੀ ਪੁਲੀਸ ਨੇ ਪਹੁੰਚ ਕੇ ਦੱਸਿਆ ਕਿ ਇਹ ਇਲਾਕਾ ਥਾਣਾ ਮਕਸੂਦਾਂ ਵਿੱਚ ਪੈਂਦਾ ਹੈ। ਥਾਣਾ ਮਕਸੂਦਾਂ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਦੋਵਾਂ ਥਾਣਿਆਂ ਦੀ ਪੁਲੀਸ ਡੇਢ ਘੰਟਾ ਤਕਰਾਰ ਵਿੱਚ ਉਲਝੀ ਰਹੀ।