ਸਮਰਾਲਾ ਬਾਈਪਾਸ ਰੋਡ ‘ਤੇ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਓਵਰ ਸਪੀਡ ਵਰਨਾ ਕਾਰ ਨੇ ਮਾਰੂਤੀ ਜੈਨ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਵਰਨਾ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਮਾਰੂਤੀ ਜੈਨ ਕਾਰ ਵਰਨਾ ਦੇ ਅਗਲੇ ਟਾਇਰਾਂ ਵਿੱਚ ਫਸ ਗਈ।

ਇਸ ਹਾਦਸੇ ‘ਚ ਧੀ ਨੂੰ ਸਹੁਰੇ ਘਰ ਤੋਂ ਆਪਣੇ ਘਰ ਲੈ ਕੇ ਜਾ ਰਹੀ ਮਾਂ, ਦੇਵਰ, ਭਰਜਾਈ ਦੀ ਮੌਤ ਹੋ ਗਈ, ਜਦਕਿ ਬੇਟੀ ਅਤੇ ਗੁਆਂਢੀ ਸਮੇਤ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਮ੍ਰਿਤਕਾਂ ਦੀ ਪਛਾਣ ਚਰਨਜੀਤ ਕੌਰ, ਜੀਜਾ ਸਰਬਜੀਤ ਸਿੰਘ ਅਤੇ ਭਰਜਾਈ ਰਮਨਦੀਪ ਕੌਰ ਵਾਸੀ ਇੰਦਰਾ ਕਲੋਨੀ ਸ੍ਰੀ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ, ਜੋ ਕਿ ਮਾਰੂਤੀ ਜੈਨ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦਕਿ ਕੋਟਕਪੂਰਾ ਵਾਸੀ ਹੈਪੀ ਅਤੇ ਪਵਨਦੀਪ ਸਮੇਤ ਬੇਟੀ ਪ੍ਰੀਤੀ ਕੌਰ ਅਤੇ ਗੁਆਂਢੀ ਮੱਖਣ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਲਿਆਂਦਾ ਗਿਆ ਹੈ। ਪੁਲੀਸ ਨੇ ਬਾਕੀ ਕਾਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।






















