ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪਿਛਲੇ ਕੁਝ ਦਿਨਾਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹਾਂ ਵਿੱਚ ਬੰਦ ਕੈਦੀ ਕਿਸੇ ਨਾ ਕਿਸੇ ਰਾਹੀਂ ਇਹ ਫੋਨ ਆਪਣੇ ਤੱਕ ਲਿਆਉਣ ਵਿੱਚ ਸਫਲ ਹੋ ਰਹੇ ਹਨ। ਮੋਬਾਈਲ ਫੋਨ ਜੇਲ੍ਹਾਂ ਤੋਂ ਮਿਲਣ ਨਾਲ ਪੰਜਾਬ ਸਰਕਾਰ ਵੀ ਫਿਕਰਾਂ ਵਿੱਚ ਪਈ ਹੈ, ਦਰਅਸਲ ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਜੇਲ੍ਹਾਂ ਤੋਂ ਵੱਡੇ-ਵੱਡੇ ਨੈਕਸਸ ਚਲਾਏ ਜਾਂਦੇ ਹਨ।
ਇਸੇ ਤਰ੍ਹਾਂ ਤਲਾਸ਼ੀ ਦੌਰਾਨ ਕਪੂਰਥਲਾ ਜੇਲ੍ਹ ਵਿੱਚੋਂ ਵੀ ਕੁਝ ਮੋਬਾਈਲ ਬਰਾਮਦ ਹੋਏ ਹਨ। ਭਾਵੇਂ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਮਿਲਣਾ ਆਮ ਗੱਲ ਨਹੀਂ ਹੈ ਪਰ ਫਿਰ ਵੀ ਕਪੂਰਥਲਾ ਜੇਲ੍ਹ ਵਿੱਚ ਮੋਬਾਈਲ ਫ਼ੋਨ ਮਿਲਣ ਦਾ ਰੁਝਾਨ ਨਹੀਂ ਰੁਕ ਰਿਹਾ, ਜਿਸ ਕਾਰਨ ਇਹ ਜੇਲ੍ਹ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 2 ਕਾਬੂ
ਹੁਣ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਹੋਈ ਹੈ, ਜਿਸ ਦੇ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 3 ਬੰਦ ਹਵਾਲਾਤੀਆਂ, 1 ਕੈਦੀ ਅਤੇ ਇੱਕ ਅਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜੇਲ੍ਹ ਤੋਂ ਤਲਾਸ਼ੀ ਦੌਰਾਨ ਇੱਕ ਕੈਦੀ ਅਤੇ 3 ਬੰਦ ਹਵਾਲਾਤੀਆਂ ਸਣੇ ਇੱਕ ਨਾਮਾਲੂਮ ਸ਼ਖਸ ਤੋਂ 7 ਮੋਬਾਈਲ ਫੋਨ, 2 ਸਿਮ ਕਾਰਡ, 3 ਡੋਂਗਲ, 2 ਈਅਰ ਫੋਨ, ਇੱਕ ਚਾਰਜਰ ਤੇ 2 ਡਾਟਾ ਕੇਬਲ ਬਰਾਮਦ ਕੀਤੇ ਗਏ ਹਨ। ਕੋਤਵਾਲੀ ਥਾਣੇ ਵਿੱਚ 5 ਦੋਸ਼ੀਆਂ ਖਿਲਾਫ 52-ਏ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: