ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਅਤੇ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਮਾਇਆ ਪੁਰੀ ਦੀ ਹੈ। ਸੁਭਾਸ਼ ਨਗਰ ਟਾਵਰ ਲਾਈਨ ਨੰਬਰ ‘ਚ ਉੱਨ ਦੇ ਗੋਦਾਮ ‘ਚ ਅੱਗ ਲੱਗ ਗਈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਇਲਾਕੇ ਦੇ ਲੋਕਾਂ ਨੇ ਗੋਦਾਮ ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਲੋਕ ਖੁਦ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਕੁਝ ਦੇਰ ‘ਚ ਵੱਧ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਕਰੀਬ 7 ਤੋਂ 8 ਗੱਡੀਆਂ ਹੁਣ ਤੱਕ ਲਗਾਈਆਂ ਜਾ ਚੁੱਕੀਆਂ ਹਨ। ਅੱਗ ਇੰਨੀ ਭਿਆਨਕ ਹੈ ਕਿ ਅੱਗ ਦਾ ਧੂੰਆਂ ਸ਼ਹਿਰ ‘ਚ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਏਬ ਨੇ ਸਾਨੀਆ ਨੂੰ ਜਨਮ ਦਿਨ ਦੀ ਦਿੱਤੀ ਪਿਆਰੀ ਜਿਹੀ ਵਧਾਈ
ਇਲਾਕਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਅੱਗ ਦੀਆਂ ਲਪਟਾਂ ਹੌਲੀ-ਹੌਲੀ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਉੱਨ ਦੀ ਰਹਿੰਦ-ਖੂੰਹਦ ਦਾ ਗੋਦਾਮ ਹੋਣ ਕਰਕੇ ਅੱਗ ਬੁਝ ਨਹੀਂ ਰਹੀ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -: