ਖੁਦ ਨੂੰ ‘ਫ੍ਰੀ ਸਪੀਚ ਦਾ ਵੱਡਾ ਪੱਖ ਰੱਖਣ ਵਾਲਾ’ ਦੱਸਣ ਵਾਲੇ ਐਲਨ ਮਸਕ ਦੇ ਕਾਰਨਾਮੇ ਇਸ ਦੇ ਉਲਟ ਨਜ਼ਰ ਆਉਂਦੇ ਹਨ। ਰਿਪੋਰਟ ਮੁਤਾਬਕ ਉਹ ਸਿਰਫ ਫ੍ਰੀ ਸਪੀਚ (ਬੋਲਣ ਦੀ ਆਜ਼ਾਦੀ) ਦੀਆਂ ਸਿਰਫ ਗੱਲਾਂ ਹੀ ਕਰਦੇ ਹਨ। ਐਲਨ ਮਸਕ ਨੇ ਟਵਿੱਟਰ ‘ਤੇ ਉਨ੍ਹਾਂ ਦੀ ਅਲੋਚਨਾ ਕਰਨ ਵਾਲੇ ਕੰਪਨੀ ਦੇ ਇੱਖ ਇੰਜੀਨੀਅਰ ਨੂੰ ਕੱਢ ਦਿੱਤਾ।
ਇੱਕ ਮਾਮਲੇ ਵਿੱਚ, ਮਸਕ ਨੇ ਟਵੀਟ ਕਰਕੇ ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ। ਦੂਜੇ ਵਿੱਚ ਸਾਬਕਾ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਮਸਕ ਨੂੰ ਜਨਤਕ ਤੌਰ ‘ਤੇ ਝਿੜਕਣ ਤੋਂ ਬਾਅਦ ਕੱਢ ਦਿੱਤਾ ਗਿਆ ਸੀ।
ਐਰਿਕ ਫਰੋਹਨਹੋਫਰ, ਇੱਕ ਇੰਜੀਨੀਅਰ ਜਿਸ ਨੇ ਐਂਡਰਾਇਡ ਮੋਬਾਈਲ ਆਪ੍ਰੇਟਿੰਗ ਸਿਸਟਮ ਲਈ ਟਵਿੱਟਰ ਦੀ ਐਪ ‘ਤੇ ਕੰਮ ਕੀਤਾ ਸੀ, ਨੇ ਐਤਵਾਰ ਨੂੰ ਮਸਕ ਦੇ ਇੱਕ ਟਵੀਟ ਨੂੰ ਇੱਕ ਟਿੱਪਣੀ ਦੇ ਨਾਲ ਦੁਬਾਰਾ ਪੋਸਟ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਮਸਕ ਦੀ ਟਵਿੱਟਰ ਦੇ ਐਪ ਦੇ ਟੈਕਨੀਕਲ ਪਾਰਟ ਦੀ ਸਮਝ ‘ਗਲਤ’ ਸੀ। ਮਸਕ ਨੇ ਜਵਾਬ ਦਿੰਦੇ ਹੋਏ ਫ੍ਰੋਨਹੋਫਰ ਨੂੰ ਵਿਸਥਾਰ ਤਰੀਕੇ ਨਾਲ ਦੱਸਣ ਨੂੰ ਕਿਹਾ। ਉਨ੍ਹਾਂ ਲਿਖਿਆ, ‘ਟਵਿੱਟਰ ਐਂਡ੍ਰਾਇਡ ‘ਤੇ ਬਹੁਤ ਹੌਲੀ ਹੈ, ਤੁਸੀਂ ਇਸ ਨੂੰ ਠੀਕ ਕਰਨ ਲਈ ਕੀ ਕੀਤਾ ਹੈ?’
ਕਈ ਟਵੀਟਸ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਫਰੌਨਹੋਫਰ ਨੂੰ ਇੱਕ ਹੋਰ ਯੂਜ਼ਰ ਨੇ ਪੁੱਛਿਆ ਗਿਆ ਕਿ ਉਸਨੇ ਆਪਣੇ ਜਵਾਬ ਨੂੰ ਆਪਣੇ ਨਵੇਂ ਬੌਸ (ਐਲੋਨ ਮਸਕ) ਨਾਲ ਨਿੱਜੀ ਤੌਰ ‘ਤੇ ਸਾਂਝਾ ਕਿਉਂ ਨਹੀਂ ਕੀਤਾ। ਟਵਿੱਟਰ ‘ਤੇ 8 ਸਾਲਾਂ ਤੋਂ ਕੰਮ ਕਰਨ ਵਾਲੇ ਇੰਜੀਨੀਅਰ ਨੇ ਜਵਾਬ ਦਿੱਤਾ, “ਉਨ੍ਹਾਂ ਨੂੰ ਇਹ ਸਵਾਲ ਨਿੱਜੀ ਤੌਰ ‘ਤੇ ਪੁੱਛਣਾ ਚਾਹੀਦਾ ਸੀ। ਉਹ ਸਲੈਕ ਜਾਂ ਈਮੇਲ ਦੀ ਵਰਤੋਂ ਕਰ ਸਕਦੇ ਸਨ।”
ਸੋਮਵਾਰ ਸਵੇਰੇ ਮਸਕ ਨੇ ਲਿਖਿਆ ਕਿ ਫਰੌਨਹੋਫਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਫਰੌਨਹੋਫਰ ਨੇ ਉਸ ਪੋਸਟ ਨੂੰ ਰੀਟਵੀਟ ਕੀਤਾ ਅਤੇ ਇੱਕ ਸੈਲਿਊਟ ਇਮੋਜੀ ਵੀ ਟਵੀਟ ਵਿੱਚ ਪਾਈ। ਇਸ ਇਮੋਜੀ ਦੀ ਵਰਤੋਂ ਕਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਸੀ, ਜਦੋਂ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਨੌਕਰੀ ਤੋਂ ਕੱਢਿਆ ਗਿਆ ਸੀ। ਟਵਿੱਟਰ ਅਤੇ ਫਰੌਨਹੋਫਰ ਨੇ ਇਸ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਠੋਕਿਆ ਗਿਆ 9.30 ਕਰੋੜ ਦਾ ਜੁਰਮਾਨਾ, ਜਾਣੋ ਮਾਮਲਾ
ਇਕ ਹੋਰ ਇੰਜੀਨੀਅਰ, ਬੇਨ ਲੀਬ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਐਲਨ ਮਸਕ ‘ਤੇ ਗੱਲਾਂ ਸੁਣਾਈਆਂ ਸਨ। ਬੈਨ ਲੀਬ ਨੇ ਮਸਕ ਦੀ ਉਸੇ ਟੈਕਨੀਕਲ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, “ਟਵਿੱਟਰ ਦੇ ਟਾਈਮਲਾਈਨ ਬੁਨਿਆਦੀ ਢਾਂਚੇ ਲਈ ਸਾਬਕਾ ਤਕਨੀਕੀ ਪ੍ਰਮੁੱਖ ਹੋਣ ਦੇ ਨਾਤੇ, ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਸ ਆਦਮੀ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ।” ਇੱਕ ਦਹਾਕੇ ਤੱਕ ਟਵਿੱਟਰ ‘ਤੇ ਕੰਮ ਕਰਨ ਵਾਲੇ ਲੀਬ ਨੇ ਬਲੂਮਬਰਗ ਨੂੰ ਪੁਸ਼ਟ ਕੀਤਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਕੱਢ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: