ਨਵੀਂ ਦਿੱਲੀ/ਮੁੰਬਈ। ਅੱਜ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ‘ਜਾਨਸਨ ਐਂਡ ਜਾਨਸਨ ਬੇਬੀ ਪਾਊਡਰ’ ਦਾ ਦੁਬਾਰਾ ਟੈਸਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਲਈ ਦੁਬਾਰਾ ਸੈਂਪਲ ਲੈਣ ਅਤੇ ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਲੈਬ ਨੂੰ ਸੈਂਪਲ ਭੇਜਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਇਸ ਸਬੰਧੀ ‘ਚ ਅਗਲੀ ਸੁਣਵਾਈ ਅਦਾਲਤ ‘ਚ 30 ਨਵੰਬਰ ਨੂੰ ਹੋਵੇਗੀ। ਇਸ ਸਮੇਂ ਦੌਰਾਨ ਕੰਪਨੀ ਪਾਊਡਰ ਦਾ ਉਤਪਾਦਨ ਕਰ ਸਕੇਗੀ, ਪਰ ਵਿਕਰੀ ਅਤੇ ਡਿਸਟ੍ਰੀਬਿਊਸ਼ਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਹਾਲਾਂਕਿ ਇਹ ਹੁਕਮ ਮਹਾਰਾਸ਼ਟਰ ਦੇ ਮੁਲੁੰਡ ਪਲਾਂਟ ਲਈ ਹੀ ਲਾਗੂ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਤੰਬਰ ਨੂੰ ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਹੁਣ ਜਾਨਸਨ ਐਂਡ ਜਾਨਸਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬੇਬੀ ਪਾਊਡਰ ਦਾ ਨਿਰਮਾਣ ਲਾਇਸੈਂਸ ਰੱਦ ਕਰ ਦਿੱਤਾ ਹੈ।
ਇਸ ਘਟਨਾ ‘ਤੇ ਮਹਾਰਾਸ਼ਟਰ ਐੱਫ.ਡੀ.ਏ ਨੇ ਇਕ ਪ੍ਰੈੱਸ ਰਿਲੀਜ਼ ‘ਚ ਦੱਸਿਆ ਸੀ ਕਿ ਜਾਨਸਨ ਬੇਬੀ ਪਾਊਡਰ ਦਾ ਨਵਜੰਮੇ ਬੱਚਿਆਂ ਦੀ ਚਮੜੀ ‘ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਦਰਅਸਲ, ਇੱਥੇ ਲੈਬ ਟੈਸਟ ‘ਚ ਬੇਬੀ ਪਾਊਡਰ ਦੇ ਨਮੂਨੇ ‘ਚ ਪੀ.ਐੱਚ. ਲੈਵਲ ਤੈਅ ਮਾਪਦੰਡਾਂ ਮੁਤਾਬਕ ਬਿਲਕੁਲ ਨਹੀਂ ਪਾਇਆ ਗਿਆ।
ਇਹ ਵੀ ਪੜ੍ਹੋ : ਬ੍ਰਿਟੇਨ ‘ਚ ਚੱਲਿਆ ‘ਮੋਦੀ ਮੈਜਿਕ’! ਰਿਸ਼ੀ ਸੁਨਕ ਵੱਲੋਂ ਭਾਰਤੀਆਂ ਲਈ 3000 ਵੀਜ਼ਾ ਦੀ ਮਨਜ਼ੂਰੀ
ਫਿਰ ਇਹ ਸਾਰੇ ਸੈਂਪਲ ਪੁਣੇ ਅਤੇ ਨਾਸਿਕ ਤੋਂ ਲਏ ਗਏ ਸਨ। ਇਸ ਤੋਂ ਬਾਅਦ ਐਫਡੀਏ ਨੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਸੀ। ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਇਸ ਪ੍ਰਾਡਕਟ ਦਾ ਸਾਰਾ ਸਟਾਕ ਤੁਰੰਤ ਬਾਜ਼ਾਰ ਤੋਂ ਵਾਪਸ ਮੰਗਵਾਇਆ ਜਾਵੇ। ਇਸ ਦੇ ਨਾਲ ਹੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਏਜੰਸੀ ਦੀ ਇਸ ਰਿਪੋਰਟ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਦੇ ਹੋਏ ਇਸ ਨੂੰ ਸੈਂਟਰਲ ਡਰੱਗਜ਼ ਲੈਬਾਰਟਰੀ ਕੋਲ ਭੇਜਣ ਲਈ ਵੀ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: