ਲੁਧਿਆਣਾ: ਮੰਗਲਵਾਰ ਨੂੰ ਦੁੱਗਰੀ ਨਹਿਰ ਦੇ ਪੁਲ ਹੇਠੋਂ ਪਵਿੱਤਰ ਗੁਟਕਾ ਸਾਹਿਬ ਪਿਆ ਮਿਲਿਆ ਹੈ। ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ।
ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਕਿਸੇ ਵਿਅਕਤੀ ਨੇ ਪਵਿੱਤਰ ਗੁਟਕਾ ਸਾਹਿਬ ਨਹਿਰ ਕੋਲ ਪਿਆ ਦੇਖਿਆ ਸੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਕੁਝ ਨਿਹੰਗ ਸਿੰਘ ਮੌਕੇ ’ਤੇ ਪੁੱਜੇ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਚੁੱਕ ਲਿਆ। ਪੁਲਿਸ ਅਧਿਕਾਰੀਆਂ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : PhD ਸਟੂਡੈਂਟ ਦਾ ਖੌਫਨਾਕ ਕਾਰਾ, ਵਿਆਹ ਤੋਂ ਨਾਂਹ ਕਰਨ ‘ਤੇ ਖੁਦ ਨੂੰ ਅੱਗ ਲਾ ਲਿਪਟ ਗਿਆ ਕੁੜੀ ਨਾਲ
ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਿਹਾ ਜਾ ਰਹਿ ਹੈ ਕਿ ਇਹ ਗੁਟਕਾ ਸਾਹਿਬ ਦੀ ਬੇਅਦਬੀ ਹੈ। ਉਨ੍ਹਾਂ ਵੱਲੋਂ ਇੱਥੇ ਪਵਿੱਤਰ ਗੁਟਕਾ ਸਾਹਿਬ ਰੱਖਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: