ਜੇ ਤੁਸੀਂ ਮੋਬਾਈਲ ਚਾਰਜਿੰਗ, ਕੱਪੜੇ ਪ੍ਰੈੱਸ ਆਦਿ ਬਿਜਲੀ ਸੰਬੰਧੀ ਹੋਰ ਜ਼ਰੂਰੀ ਕੰਮ ਕਰਨੇ ਹਨ ਤਾਂ ਪਹਿਲਾਂ ਹੀ ਕਰ ਕੇ ਰੱਖ ਲਓ ਕਿਉਂਕਿ ਭਲਕੇ 25 ਨਵੰਬਰ ਸ਼ੁੱਕਰਵਾਰ ਨੂੰ ਲੁਧਿਆਣਾ ਸ਼ਹਿਰ ਵਾਲਿਆਂ ਨੂੰ ਕਈ ਇਲਾਕਿਆਂ ਵਿੱਚ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਣਾ ਹੈ। ਦਰਅਸਲ ਜ਼ਰੂਰੀ ਮੁਰੰਮਤ ਕਰਕੇ 11 ਕੇਵੀ ਫੀਡਰ ਬੰਦ ਰਹਿਣਗੇ ਜਿਸ ਕਰਕੇ ਕੱ ਇਲਾਕਿਆਂ ਵਿੱਚ 4 ਤੋਂ ਲੈ ਕੇ 7 ਘੰਟਿਆਂ ਤੱਕ ਬਿਜਲੀ ਠੱਪ ਰਹੇਗੀ।
ਇਸ ਦੌਰਾਨ ਐੱਸ.ਬੀ.ਐੱਸ. ਨਗਰ ਦੇ ਈ-ਬਲਾਕ, ਐੱਫ-ਬਲਾਕ, ਜੀ-ਬਲਾਕ, ਰਾਜੀਵ ਐਨਕਲੇਵ, ਹਾਊਸਫੈਡ ਫਲੈਟ ਵਿੱਚ ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦਾ ਕੱਟ ਲੱਗੇਗਾ, ਜਦਕਿ ਗੁਰੂ ਨਾਨਕ ਸਟ੍ਰੀਟ, ਮਾਇਆ ਸੋਪ ਗਲੀ, ਸ਼ਿਮਲਾਪੁਰੀ ਦੀ ਗਲੀ ਨੰਬਰ 12, 13, 14 ਆਦਿ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਗੁਲ ਰਹੇਗੀ।
ਜਦਕਿ ਬੀ.ਆਰ.ਐੱਸ. ਨਗਰ ਦੇ ਜੇ, ਐੱਚਜੇ ਬਲਾਕ, ਹਾਊਸਿੰਗ ਬੋਰਡ, ਰਾਜਗੁਰੂ ਨਗਰ ਦੇ ਏ ਬਲਾਕ, ਐੱਚ.ਆਈ.ਜੀ. ਪਿੰਕ ਫਲੈਟਸ, ਸੰਤੋਖ ਨਗਰ, ਪ੍ਰੀਤਮਪੁਰਾ, ਨਿਊ ਸ਼ਿਵਪੁਰੀ, ਨਿਊ ਵਿਸ਼ਨੂੰਪੁਰੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਬਿਜਲੀ ਦਾ ਕੱਟ ਲੱਗੇਗਾ।
ਇਹ ਵੀ ਪੜ੍ਹੋ : ਰਾਹੁਲ ਨੂੰ ਮਿਲਿਆ ਭੈਣ ਦਾ ਸਾਥ, ਪਤੀ-ਪੁੱਤ ਸਣੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਈ ਪ੍ਰਿਯੰਕਾ
ਇਸ ਤੋਂ ਇਲਾਵਾ ਸਟਾਰ ਸਿਟੀ ਕਾਲੋਨੀ, ਨਿਊ ਸਟਾਰ ਸਿਟੀ ਕਾਲੋਨੀ, ਮਹਾਤਮਾ ਐਨਕਲੇਵ, ਸੰਧੂ ਕਾਲੋਨੀ, ਚਰਨ ਨਗਰ, ਬਾਬਾ ਨਾਮਦੇਵ ਕਾਲੋਨੀ ਵਿੱਚ ਸਵੇਰੇ 10 ਵਜੇ ਤੋਂ 5 ਵਜੇ ਤੱਕ ਤੇ ਮੋਤੀ ਨਗਰ ਬਲਾਕ ਏ, ਬੀ, ਸੀ, ਚੌਧਰੀ ਕਾਲੋਨੀ, ਮਹਿੰਦਰਾ ਕਾਲੋਨੀ, ਜੈਨ ਕਾਲੋਨੀ, ਸੈਕਟਰ-39 ਆਦਿ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਠੱਪ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: