Court Judgement Amitabh Personality: ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ਨਾਮ, ਆਵਾਜ਼ ਅਤੇ ਫੋਟੋ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਅੰਤਰਿਮ ਆਦੇਸ਼ ਦਿੱਤਾ। ਦਰਅਸਲ ਅਮਿਤਾਭ ਪਬਲੀਸਿਟੀ ਅਤੇ ਪਰਸਨੈਲਿਟੀ ਰਾਈਟਸ ਚਾਹੁੰਦੇ ਸਨ। ਉਨ੍ਹਾਂ ਨੇ ਇਸ ਸਬੰਧੀ ਕੁਝ ਦਿਨ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ।
ਉਹ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀ ਪਛਾਣ ਦੀ ਵਰਤੋਂ ਕਰੇ। ਮਸ਼ਹੂਰ ਵਕੀਲ ਹਰੀਸ਼ ਸਾਲਵੇ ਅਮਿਤਾਭ ਦਾ ਕੇਸ ਲੜ ਰਹੇ ਹਨ। ਜਸਟਿਸ ਚਾਵਲਾ ਨੇ ਅਥਾਰਟੀ ਅਤੇ ਟੈਲੀਕਾਮ ਵਿਭਾਗ ਨੂੰ ਬਿੱਗ ਬੀ ਦੇ ਨਾਮ, ਫੋਟੋ ਅਤੇ ਸ਼ਖਸੀਅਤ ਦੇ ਗੁਣਾਂ ਨੂੰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਅਦਾਲਤ ਨੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਆਨਲਾਈਨ ਲਿੰਕਾਂ ਨੂੰ ਹਟਾਉਣ ਲਈ ਵੀ ਕਿਹਾ ਹੈ ਜੋ ਬਿੱਗ ਬੀ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਜਸਟਿਸ ਚਾਵਲਾ ਨੇ ਆਪਣੇ ਫੈਸਲੇ ‘ਚ ਕਿਹਾ, ‘ਅਮਿਤਾਭ ਬੱਚਨ ਇਕ ਮਸ਼ਹੂਰ ਸ਼ਖਸੀਅਤ ਹਨ। ਕਈ ਇਸ਼ਤਿਹਾਰਾਂ ਵਿੱਚ ਬਿਗ ਬੀ ਦੀ ਆਵਾਜ਼ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੀਤੀ ਜਾਂਦੀ ਹੈ। ਪਰ ਹੁਣ, ਕੋਈ ਵੀ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੇ ਸੈਲੀਬ੍ਰਿਟੀ ਸਟੇਟਸ ਦੀ ਵਰਤੋਂ ਨਹੀਂ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕੁਝ ਕੰਪਨੀਆਂ ਵੱਲੋਂ ਅਮਿਤਾਭ ਬੱਚਨ ਦੇ ਨਾਂ, ਆਵਾਜ਼ ਅਤੇ ਸ਼ਖਸੀਅਤ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬਿੱਗ ਬੀ ਨੇ ਕੁਝ ਦਿਨ ਪਹਿਲਾਂ ਇਸ ‘ਤੇ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਇਸ ‘ਚ ਕਿਹਾ ਸੀ ਕਿ ਇਹ ਬਹੁਤ ਗਲਤ ਹੈ। ਉਹਨਾਂ ਨੂੰ ਵਪਾਰਕ ਉਦਯੋਗ ਵਿੱਚ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮੇਰੇ ਨਾਮ ਦਾ ਇੱਕ ਲਾਟਰੀ ਐਡ ਵੀ ਚੱਲ ਰਿਹਾ ਹੈ, ਜਿਸ ਵਿੱਚ ਪ੍ਰਮੋਸ਼ਨਲ ਬੈਨਰ ‘ਤੇ ਮੇਰੀ ਫੋਟੋ ਦਿਖਾਈ ਗਈ ਹੈ। ਇਸ ਤੋਂ ਇਲਾਵਾ ਇਸ ‘ਤੇ KBC ਦਾ ਲੋਗੋ ਵੀ ਹੈ। ਇਹ ਕਿਸੇ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਲਾਇਆ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ।