ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨੌਤਨਵਾਨ ਕਸਬੇ ਵਿੱਚ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਦੇ ਵਾਲ ਖਿੱਚੇ, ਉਸ ਨੂੰ ਸੜਕ ‘ਤੇ ਘਸੀਟ ਕੇ ਲੈ ਗਿਆ ਅਤੇ ਘਸੁੰਨ ਮਾਰੇ। ਮੁੰਡੇ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਫਿਲਹਾਲ ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਪੁੱਤ ਤੋਂ ਪੈਸਿਆਂ ਦਾ ਹਿਸਾਬ ਮੰਗਿਆ ਸੀ। ਇਸ ‘ਤੇ ਦੋਸ਼ੀ ਬੇਟੇ ਨੇ ਗੁੱਸੇ ‘ਚ ਆ ਕੇ ਮਾਂ ਨੂੰ ਬੇਰਹਿਮੀ ਨਾਲ ਕੁਟਿਆ। ਮਾਮਲਾ 23 ਨਵੰਬਰ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਮਹਿਲਾ ਕਮਲਾ ਦੇਵੀ ਨੇ ਆਪਣਾ ਖੇਤ ਵੰਡੀ ‘ਤੇ ਦਿੱਤਾ ਹੋਇਆ ਹੈ। ਜਦੋਂ ਫਸਲ ਤਿਆਰ ਹੋ ਗਈ ਤਾਂ ਹਿੱਸੇਦਾਰ ਆਪਣੇ ਹਿੱਸੇ ਦਾ ਭੁਗਤਾਨ ਕਰਨ ਲਈ ਘਰ ਆਇਆ, ਪਰ ਉਹ ਘਰ ਨਹੀਂ ਮਿਲੀ। ਇਸ ‘ਤੇ ਉਸ ਨੇ ਕਮਲਾ ਦੇਵੀ ਦੇ ਮੁੰਡੇ ਨੂੰ ਇਹ ਕਹਿ ਕੇ ਪੈਸੇ ਦੇ ਦਿੱਤੇ ਕਿ ਜਦੋਂ ਉਹ ਆਵੇ ਤਾਂ ਪੈਸੇ ਮਾਂ ਨੂੰ ਦੇ ਦੇਵੇ।
ਪੀੜਤਾ ਮਾਂ ਦਾ ਦੋਸ਼ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਹਿੱਸੇਦਾਰ ਨੇ ਉਸ ਦੇ ਪੁੱਤਰ ਨੂੰ ਪੈਸੇ ਦੇ ਦਿੱਤੇ ਹਨ ਤਾਂ ਉਸ ਨੇ ਪੈਸੇ ਮੰਗੇ। ਇਸ ‘ਤੇ ਪੁੱਤ ਨੂੰ ਭੜਕ ਗਿਆ ਤੇ ਲੜਨਾ ਸ਼ੁਰੂ ਕਰ ਦਿੱਤਾ। ਲੜਾਈ ਦੀ ਪੂਰੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੋਸ਼ੀ ਪੁੱਤਰ ਦੀ ਸੁਨਿਆਰੇ ਦੀ ਦੁਕਾਨ ਹੈ। ਦੂਜੇ ਪਾਸੇ ਔਰਤ ਕਮਲਾ ਆਪਣਾ ਖੇਤ ਨੂੰ ਵੰਡੀ ‘ਤੇ ਦੇ ਕੇ ਖਰਚਾ ਚਲਾਉਂਦੀ ਹੈ।
ਵਾਇਰਲ ਵੀਡੀਓ ‘ਚ ਪੁੱਤ ਆਪਣੀ ਮਾਂ ਦੇ ਵਾਲ ਖਿੱਚ ਕੇ ਉਸ ਨੂੰ ਘਰੋਂ ਬਾਹਰ ਲੈ ਆਉਂਦਾ ਹੈ, ਫਿਰ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਕੁਝ ਲੋਕ ਛੁਡਾਉਣ ਲਈ ਵੀ ਆਉਂਦੇ ਹਨ ਪਰ ਦੋਸ਼ੀ ਉਨ੍ਹਾਂ ਨਾਲ ਵੀ ਲੜਨ ਲੱਗ ਪੈਂਦਾ ਹੈ। ਜਦੋਂ ਔਰਤ ਸੰਭਲਦੀ ਹੈ ਤਾਂ ਹੋ ਉਹ ਉਸ ਨੂੰ ਦੁਬਾਰਾ ਖਿੱਚ ਕੇ ਸੜਕ ‘ਤੇ ਸੁੱਟ ਦਿੰਦਾ ਹੈ।
ਪੁੱਤ ਦੀ ਅਜਿਹੀ ਹਰਕਤ ਦੇਖ ਆਸਪਾਸ ਦੇ ਲੋਕ ਮੌਕੇ ‘ਤੇ ਆ ਗਏ। ਜਦੋਂ ਨਾਲ ਦੀ ਦੁਕਾਨ ‘ਤੇ ਬੈਠਾ ਨੌਜਵਾਨ ਬਜ਼ੁਰਗ ਔਰਤ ਨੂੰ ਬਚਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਮਾਂ ਨੇ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁੱਤਰ ਨੇ ਉਸ ਨੂੰ ਫਿਰ ਖਿੱਚ ਕੇ ਸੁੱਟ ਦਿੱਤਾ। ਲੋਕਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਬਚਾਇਆ ਅਤੇ ਦੁਕਾਨ ‘ਚ ਬਿਠਾਉਂਦੇ ਹਨ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਲਿਜਾਇਆ ਜਾਂਦਾ ਹੈ।
ਮਾਮਲੇ ਸਬੰਧੀ ਸੀਓ ਨੌਤਨਵਾਨ ਅਨੁਜ ਸਿੰਘ ਨੇ ਦੱਸਿਆ ਕਿ ਪੀੜਤਾ ਕਮਲਾ ਦੇਵੀ ਦੀ ਸ਼ਿਕਾਇਤ ’ਤੇ ਪੁੱਤਰ ਰਿਤੇਸ਼ ਵਰਮਾ ਖ਼ਿਲਾਫ਼ ਧਾਰਾ 323, 504 ਅਤੇ 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਪੁੱਤ ਫਰਾਰ ਹੈ। ਅਸੀਂ ਉਸਨੂੰ ਲੱਭ ਰਹੇ ਹਾਂ।
ਇਹ ਵੀ ਪੜ੍ਹੋ : ਦਿਗੱਜ਼ ਅਭਿਨੇਤਾ ਵਿਕਰਮ ਗੋਖਲੇ ਦਾ ਦੇਹਾਂਤ, ਪੁਣੇ ਦੇ ਹਸਪਤਾਲ ‘ਚ 18 ਦਿਨ ਤੋਂ ਸਨ ਭਰਤੀ
ਇਸ ਮਾਮਲੇ ‘ਚ ਗੁਆਂਢੀ ਦਾ ਕਹਿਣਾ ਹੈ ਕਿ ਰਿਤੇਸ਼ ਬਹੁਤ ਝਗੜਾਲੂ ਹੈ। ਉਹ ਆਪਣੀ ਮਾਂ ਨੂੰ ਘਰ ਨਹੀਂ ਰੱਖਣਾ ਚਾਹੁੰਦਾ। ਉਹ ਹਰ ਰੋਜ਼ ਉਨ੍ਹਾਂ ਨੂੰ ਇਸ ਤਰ੍ਹਾਂ ਤਸੀਹੇ ਦਿੰਦਾ ਹੈ। ਉਸ ਦੀ ਆਪਣੀ ਸੁਨਿਆਰੇ ਦੀ ਦੁਕਾਨ ਹੈ। ਇਸ ਦੇ ਬਾਵਜੂਦ ਵੀ ਉਹ ਆਪਣੀ ਮਾਂ ਦੇ ਪੈਸਿਆਂ ‘ਤੇ ਨਜ਼ਰ ਰੱਖਦਾ ਹੈ।
ਵੀਡੀਓ ਲਈ ਕਲਿੱਕ ਕਰੋ -: