ਤੁਸੀਂ ਮੈਗੀ ਦਾ ਵਿਗਿਆਪਨ ਤਾਂ ਦੇਖਿਆ ਹੀ ਹੋਵੇਗਾ ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਮਹਿਜ਼ 2 ਮਿੰਟ ਵਿਚ ਤਿਆਰ ਹੋ ਜਾਂਦਾ ਹੈ ਪਰ ਹਕੀਕਤ ਵਿਚ ਮੈਗੀ ਨੂੰ ਬਣਨ ਵਿਚ ਆਰਾਮ ਨਾਲ 10 ਤੋਂ 15 ਮਿੰਟ ਲੱਗ ਜਾਂਦੇ ਹਨ। ਅਕਸਰ ਅਜਿਹੇ ਖਾਧ ਪਦਾਥ ਵੇਚਣ ਵਾਲੇ ਲੋਕ ਆਪਣੇ ਦਾਅਵਿਆਂ ਨਾਲ ਉਤਪਾਦ ਵੇਚਦੇ ਹਨ।
ਫਾਸਟ ਫੂਡ ਕੰਪਨੀਆਂ ਆਮ ਤੌਰ ‘ਤੇ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦਾ ਖਾਣਾ ਇਕ ਸੀਮਤ ਸਮੇਂ ਸੀਮਾ ਵਿਚ ਤਿਆਰ ਹੋ ਸਕਦਾ ਹੈ ਤੇ ਲੋਕ ਇਸ ਦਾਅਵੇ ‘ਤੇ ਖਰੀਦਦਾਰੀ ਕਰਦੇ ਹਨ। ਇਸ ਤਰ੍ਹਾਂ ਦੀ ਮਾਰਕੀਟਿੰਗ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸਹੀ ਹੋ ਸਕਦੀ ਹੈ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਨਾਕਾਰਤਮਕ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਅਜਿਹਾ ਨਾ ਹੋਣ ‘ਤੇ ਗਾਹਕ ਕਾਫੀ ਪ੍ਰੇਸ਼ਾਨ ਹੁੰਦੇ ਹਨ। ਅਮਰੀਕਾ ਵਿਚ ਇਕ ਮਹਿਲਾ ਗਾਹਕ ਨੇ ਜੋ ਕੀਤਾ, ਉਸ ਨੂੰਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਫਲੋਰਿਡਾ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਅਮਰੀਕੀ ਖਾਧ ਕੰਪਨੀ ਕ੍ਰਾਫਟ ਹੈਗ ਖਿਲਾਫ 50 ਲੱਖ ਡਾਲਰ ਦਾ ਮਾਮਲਾ ਦਰਜ ਕਰਾਇਆ ਹੈ ਜਿਸ ਦੀ ਭਾਰਤੀ ਰੁਪਏ ਵਿਚ ਕੀਮਤ 40 ਕਰੋੜ ਤੋਂ ਵਧ ਹੈ। ਮਹਿਲਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕੰਪਨੀ ਦਾ ਦਾਅਵਾ ਹੈ ਕਿ ਪਾਸਤਾ ਸਿਰਫ 3.5 ਮਿੰਟ ਵਿਚ ਤਿਆਰ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਜਿਸ ਤੋਂ ਮਹਿਲਾ ਕਾਫੀ ਨਾਰਾਜ਼ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਿਲੀ ਜਾਣਕਾਰੀ ਮੁਤਾਬਕ ਅਮਾਂਡਾ ਰਾਮਿਰੇਜ ਨੇ ਇਸ ਮਹੀਨੇ 18 ਨਵੰਬਰ ਨੂੰ ਆਪਣੇ ਮੁਕੱਦਮੇ ਵਿਚ ਦੋਸ਼ ਲਗਾਇਆ ਕਿ ਕੰਪਨੀ ਨੇ ਸੰਘੀ ਕਾਨੂੰਨ ਦਾ ਉਲੰਘਣ ਕੀਤਾ। ਮੁਕੱਦਮੇ ਵਿਚ ਦੱਸਿਆ ਗਿਆ ਹੈ ਕਿ ਕੰਪਨੀ ਦਾ ਦਾਅਵਾ ਹੈ ਕਿ ਵੇਲਵੇਟਾ ਮਾਈਕ੍ਰੋਵੇਵਬਲ ਮੈਕ ਤੇ ਪਨੀਰ ਕੱਪ ਤਿਆਰ ਕਰਨ ਵਿਚ 3.5 ਮਿੰਟ ਲੱਗਦੇ ਹਨ। ਇਸ ਤਰ੍ਹਾਂ ਦੇ ਦਾਅਵੇ ‘ਤੇ ਇਕ ਮਹਿਲਾ ਭੜਕ ਗਈ ਤੇ ਉਸ ਨੂੰ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ। ਮਹਿਲਾ ਪਾਸਤਾ ਕੰਪਨੀ ਨੂੰ ਅਦਾਲਤ ਵਿਚ ਲੈ ਗਈ ਤੇ ਦਾਅਵਾ ਕੀਤਾ ਕਿ ਉਸ ਦਾ ਪਾਸਤਾ ਸਿਰਫ 3.5 ਮਿੰਟ ਵਿਚ ਤਿਆਰ ਨਹੀਂ ਹੋਇਆ। ਕੰਪਨੀ ਨੇ ਇਸ ਮਾਮਲੇ ਨੂੰ ਝੂਠਾ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।