ਕਸ਼ਮੀਰੀ ਪੰਡਤਾਂ ਦੇ ਪਲਾਇਨ ‘ਤੇ ਆਧਾਰਿਤ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਫਿਲਮ ਨੂੰ ਲੈ ਕੇ ਚੱਲ ਰਹੇ ਹੰਗਾਮੇ ਵਿਚਾਲੇ ਵੱਡਾ ਐਲਾਨ ਕੀਤਾ ਹੈ। ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਵਿਵੇਕ ਅਗਨੀਹੋਤਰੀ ਨੇ ਕਿਹਾ ਹੈ ਕਿ ਹੁਣ ਮੈਂ ‘ਦਿ ਕਸ਼ਮੀਰ ਫਾਈਲਜ਼-ਅਨਰਿਪੋਰਟਡ’ ਨਾਂ ਦੀ ‘ਦਿ ਕਸ਼ਮੀਰ ਫਾਈਲਜ਼’ ਦਾ ਸੀਕਵੈੱਲ ਵੀ ਬਣਾਵਾਂਗਾ।
ਗੋਆ ‘ਚ ਆਯੋਜਿਤ IFFI 2022 ਸਮਾਰੋਹ ‘ਚ ਜਿਊਰੀ ਦਾ ਹਿੱਸਾ ਰਹੇ ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲਾਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਅਸ਼ਲੀਲ ਅਤੇ ਪ੍ਰਾਪੇਗੰਡਾ ਫਿਲਮ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ।
28 ਸਤੰਬਰ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੇ ਸਮਾਪਤੀ ਦਿਨ ‘ਤੇ ਜਿਊਰੀ ਨਾਦਵ ਲਾਪਿਡ ਨੇ ਕਿਹਾ ਕਿ ਉਸਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਇੱਕ ਅਸ਼ਲੀਲ ਅਤੇ ਪ੍ਰਚਾਰ ਅਧਾਰਤ ਫਿਲਮ ਸੀ। ਜਿਵੇਂ ਹੀ ਨਾਦਵ ਨੇ ਇਹ ਬਿਆਨ ਦਿੱਤਾ, ਉਸ ਦੇ ਬਿਆਨ ਦੀ ਹਰ ਪਾਸੇ ਚਰਚਾ ਹੋਣ ਲੱਗੀ। ਇਸ ਦੌਰਾਨ ਹੁਣ ਵਿਵੇਕ ਅਗਨੀਹੋਤਰੀ ਨੇ ਵੱਡਾ ਐਲਾਨ ਕੀਤਾ ਹੈ।
ਇਹਮ ਗੱਲ ਇਹ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਕਸ਼ਮੀਰੀ ਪੰਡਿਤਾਂ ਦੇ ਕੂਚ ‘ਤੇ ਆਧਾਰਿਤ ਫਿਲਮ ਹੈ। ਇਸ ਦੇ ਨਾਲ ਹੀ ਨਾਦਵ ਲੈਪਿਡ ਦੇ ਬਿਆਨ ਤੋਂ ਬਾਅਦ ਅਗਨੀਹੋਤਰੀ ਨੇ ਇਸ ਫਿਲਮ ਦੇ ਸੀਕਵੈੱਲ ਦਾ ਐਲਾਨ ਕਰ ਦਿੱਤਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਹੁਣ ਉਹ ‘ਦਿ ਕਸ਼ਮੀਰ ਫਾਈਲਜ਼-ਅਨਰਿਪੋਰਟਿਡ’ ਬਣਾਉਣਗੇ।
ਇਹ ਵੀ ਪੜ੍ਹੋ : ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!
ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਵਿਵਾਦਾਂ ‘ਚ ਘਿਰੇ ਵਿਵੇਕ ਦੇ ਇਸ ਐਲਾਨ ਤੋਂ ਸਾਫ ਹੈ ਕਿ ਉਹ ਕੁਝ ਵੱਡਾ ਕਰਨ ਜਾ ਰਹੇ ਹਨ। ਅਜਿਹੇ ‘ਚ ਹੁਣ ਦੇਖਣਾ ਹੋਵੇਗਾ ਕਿ ਇਸ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਜਾਂ ਨਹੀਂ।
ਦੱਸ ਦੇਈਏ ਕਿ ‘ਦਿ ਕਸ਼ਮੀਰ ਫਾਈਲਜ਼’ ਇਸ ਸਾਲ 11 ਮਾਰਚ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ, ਇਸ ਦੇ ਨਾਲ ਹੀ ਫਿਲਮ ਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਇਹ ਫਿਲਮ 250 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸੁਪਰਹਿੱਟ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: