ਲਗਭਗ 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ ਦੀ ਕ੍ਰਿਕਟ ਟੀਮ ਮੁਸ਼ਕਲ ‘ਚ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 1 ਦਸੰਬਰ ਤੋਂ ਖੇਡਿਆ ਜਾਣਾ ਹੈ ਅਤੇ ਇੰਗਲੈਂਡ ਟੀਮ ਦੇ 14 ਮੈਂਬਰ ਬੀਮਾਰ ਹੋ ਗਏ ਹਨ। ਬੀਮਾਰ ਮੈਂਬਰਾਂ ਵਿੱਚੋਂ ਅੱਧੇ ਖਿਡਾਰੀ ਹਨ ਅਤੇ ਬਾਕੀ ਸਪੋਰਟ ਸਟਾਫ਼ ਦੱਸੇ ਜਾ ਰਹੇ ਹਨ।
ਸ਼ੁਰੂਆਤ ‘ਚ ਖਬਰ ਆਈ ਸੀ ਕਿ ਇੰਗਲੈਂਡ ਟੀਮ ਦੇ ਮੈਂਬਰ ਫੁਡ ਪੁਇਜ਼ਨਿੰਗ ਦਾ ਸ਼ਿਕਾਰ ਹੋਏ ਹਨ। ਫਿਰ ਪਤਾ ਲੱਗਾ ਕਿ ਇਹ ਵਾਇਰਲ ਹੋ ਗਿਆ ਹੈ। ਪਾਕਿਸਤਾਨੀ ਅਤੇ ਅੰਗਰੇਜ਼ੀ ਮੀਡੀਆ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਇੰਗਲਿਸ਼ ਟੀਮ ਦੇ ਬੁਲਾਰੇ ਨੇ ਦੱਸਿਆ ਕਿ ਟੀਮ ਦੇ ਮੈਂਬਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਹੋਏ ਹਨ। ਉਹ ਕਿਸੇ ਹੋਰ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਮੈਚ ਤੋਂ ਪਹਿਲਾਂ ਜ਼ਿਆਦਾਤਰ ਖਿਡਾਰੀ ਠੀਕ ਹੋ ਜਾਣਗੇ।
ਵਾਇਰਲ ਤੋਂ ਪੀੜਤ ਸਾਰੇ ਖਿਡਾਰੀਆਂ ਦੇ ਨਾਂ ਸਾਹਮਣੇ ਨਹੀਂ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਅਤੇ ਸਟਾਰ ਗੇਂਦਬਾਜ਼ ਜੇਮਸ ਐਂਡਰਸਨ ਸ਼ਾਮਲ ਹਨ। ਬੱਲੇਬਾਜ਼ ਜੋਅ ਰੂਟ ਵੀ ਬੀਮਾਰ ਸਨ ਪਰ ਹੁਣ ਉਹ ਠੀਕ ਹਨ ਅਤੇ ਬੁੱਧਵਾਰ ਨੂੰ ਅਭਿਆਸ ਲਈ ਵੀ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਘੱਟ ਹੋਈ ਈਸਾਈਆਂ ਦੀ ਗਿਣਤੀ, ਵਧੇ ਹਿੰਦੂ-ਮੁਸਲਿਮ
ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਖਿਡਾਰੀ ਭਾਰਤੀ ਉਪ ਮਹਾਂਦੀਪ ਦੇ ਦੌਰਿਆਂ ‘ਤੇ ਅਕਸਰ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ ਹਨ। ਇਸ ਤੋਂ ਬਚਣ ਲਈ ਇੰਗਲੈਂਡ ਦੀ ਟੀਮ ਆਪਣੇ ਨਾਲ ਸ਼ੈੱਫ ਲੈ ਕੇ ਆਈ ਹੈ। ਖਿਡਾਰੀ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰ ਰਹੇ ਸਨ ਪਰ ਇਸ ਦੌਰਾਨ ਵਾਇਰਸ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: