ਉੱਤਰ ਪ੍ਰਦੇਸ਼ ਵਿਚ ਸੰਭਲ ਜਨਪਦ ਦੇ ਬਹਿਜੋਈ ਥਾਣਾ ਖੇਤਰ ਵਿਚ ਵਿਾਹ ਸਮਾਰੋਹ ਦੌਰਾਨ ਲਾੜੇ ਨੇ ਸਾਰਿਆਂ ਸਾਹਮਣੇ ਲਾੜੀ ਨੂੰ ਕਿਸ ਕਰ ਦਿੱਤਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਅਜਿਹਾ ਕਰਨਾ ਉਸ ਨੂੰ ਕਿੰਨਾ ਭਾਰੀ ਪੈ ਜਾਵੇਗਾ ਕਿਉਂਕਿ ਲਾੜੇ ਦੇ ਕਿਸ ਕਰਦੇ ਹੀ ਲਾੜੀ ਸਟੇਜ ਛੱਡ ਕੇ ਥਾਣੇ ਪਹੁੰਚ ਗਈ। ਤੇ ਦੁਲਹੇ ਖਿਲਾਫ ਕਾਰਵਾਈ ਦੀ ਮੰਗ ਕੀਤੀ।
26 ਨਵੰਬਰ ਨੂੰ ਮੁੱਖ ਮੰਤਰੀ ਸਮੂਹਿਕ ਵਿਆਹ ਪ੍ਰੋਗਰਾਮ ਦੌਰਾਨ ਬਦਾਯੂੰ ਜ਼ਿਲ੍ਹੇ ਦੇ ਬਿਲਸੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਦਾ ਵਿਆਹ ਸੰਭਲ ਦੇ ਪਵਾਸਾ ਵਿਚ ਲੜਕੀ ਨਾਲ ਹੋਇਆ ਸੀ। ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾਣ ਤੋਂ ਬਾਅਦ 28 ਨਵੰਬਰ ਨੂੰ ਪਵਾਰਾ ਪਿੰਡ ਵਿਚ ਰੀਤੀ-ਰਿਵਾਜ ਨਾਲ ਦੁਲਹਾ-ਦੁਲਹਨ ਦੇ ਵਿਆਹ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਬਾਅਦ ਵਿਚ ਉਹ ਪਰਿਵਾਰਕ ਮੈਂਬਰਾਂ ਨਾਲ ਬਹਿਜੋਈ ਥਾਣੇ ਪਹੁੰਚੀ ਤੇ ਥਾਣਾ ਇੰਚਾਰਜ ਪੰਕਜ ਲਵਾਨੀਆ ਨੂੰ ਦੁਲਹੇ ਦੀ ਹਰਕਤ ਬਾਰੇ ਦੱਸਿਆਸ਼ ਇਸੇ ਦਰਮਿਆਨ ਦੁਲਹਾ ਪੱਖ ਦੇ ਲੋਕ ਵੀ ਥਾਣੇ ਪਹੁੰਚ ਗਏ।
ਉਥੇ ਦੁਲਹਨ ਨੇ ਸਾਰਿਆਂ ਸਾਹਮਣੇ ਕਿਹਾ ਕਿ ਮੈਂ ਹੁਣ ਇਨ੍ਹਾਂ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਆਪਣੇ ਘਰ ਹੀ ਰਹਾਂਗੀ। ਮੈਨੂੰ ਇਨ੍ਹਾਂ ਦਾ ਚਾਲ-ਚਲਨ ਠੀਕ ਨਹੀਂ ਲੱਗ ਰਿਹਾ। ਜੋ ਇਨਸਾਨ 300 ਲੋਕਾਂ ਦੇ ਸਾਹਮਣੇ ਅਜਿਹੀ ਹਰਕਤ ਕਰ ਸਕਦਾ ਹੈ ਉਹ ਕੀ ਸੁਧਰੇਗਾ।
ਦੂਜੇ ਪਾਸੇ ਦੁਲਹੇ ਵਾਲਿਆਂ ਨੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਦੱਸਿਆ ਕਿ ਦੁਲਹਨ ਨੇ ਖੁਦ ਦੁਲਹੇ ਨਾਲ ਸ਼ਰਤ ਲਗਾਈ ਸੀ ਜਿਸ ਮੁਤਾਬਕ ਜੇਕਰ ਦੁਲਹਾ ਉਸ ਨੂੰ ਸਟੇਜ ‘ਤੇ ਸਾਰਿਆਂ ਸਾਹਮਣੇ ਕਿਸ ਕਰੇਗਾ ਤਾਂ ਉਹ ਉਸ ਨੂੰ 1500 ਰੁਪਏ ਦੇਵੇਗੀ ਤੇ ਜੇਕਰ ਉਹ ਅਜਿਹਾ ਨਾ ਕਰ ਸਕਿਆ ਤਾਂ ਉਸ ਨੂੰ ਦੁਲਹਨ ਨੂੰ 3000 ਰੁਪਏ ਦੇਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਥਾਣੇ ਵਿਚ ਦੋਵੇਂ ਪੱਖਾਂ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਚੱਲਦੀ ਰਹੀ ਜਿਸ ਤੋਂ ਬਾਅਦ ਦੋਵੇਂ ਪੱਖਾਂ ਵਿਚ ਇਸ ਗੱਲ ‘ਤੇ ਸਮਝੌਤਾ ਹੋ ਗਿਆ ਕਿ ਲਾੜਾ-ਲਾੜੀ ਹੁਣ ਵੱਖ ਹੀ ਰਹਿਣਗੇ। ਥਾਣਾ ਇੰਚਾਰਜ ਪੰਕਜ ਲਵਾਨੀਆ ਨੇ ਦੱਸਿਆ ਕਿ ਫਿਲਹਾਲ ਦੋਵਾਂ ਦਾ ਵਿਆਹ ਰਜਿਸਟਰਡ ਹੈ ਇਸ ਲਈ ਉਨ੍ਹਾਂ ਨੂੰ ਤਲਾਕ ਲੈਣ ਲਈ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ।