ਫਿਰੋਜ਼ਪੁਰ ਵਿੱਚ ਪਹਿਲੀ ਵਾਰ ਸਤਲੁਜ ਦਰਿਆ ਵਿੱਚ ਦੋ ਵੱਡੇ ਮਗਰਮੱਛ ਦੇਖੇ ਗਏ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਸੇ ਲੋਕਾਂ ਅਤੇ ਮਛੇਰਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਦੋ ਮਗਰਮੱਛਾਂ ਨੂੰ ਦੇਖ ਕੇ ਸਤਲੁਜ ਦਰਿਆ ਦੇ ਆਸ-ਪਾਸ ਦੇ ਇਲਾਕੇ ਦੇ ਲੋਕ ਫਿਕਰਾਂ ਵਿੱਚ ਪੈ ਗਏ ਹਨ ਹਨ ਕਿ ਕਿਤੇ ਮਗਰਮੱਛ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾ ਦੇਣ। ਦਰਿਆ ਵਿੱਚ ਮੱਛੀਆਂ ਫੜਨ ਵਾਲੇ ਮਛੇਰਿਆਂ ਨੇ ਦੱਸਿਆ ਕਿ ਅਸੀਂ ਦੋ ਮਗਰਮੱਛ ਵੇਖੇ ਹਨ ਅਤੇ ਜੰਗਲੀ ਜੀਵ ਵਿਭਾਗ ਨੂੰ ਉਨ੍ਹਾਂ ਨੂੰ ਫੜ ਕੇ ਕੁਝ ਡੂੰਘੇ ਖੇਤਰਾਂ ਵਿੱਚ ਛੱਡਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : PAK vs ENG : ਪਾਕਿਸਤਾਨ ਦੀਆਂ ਉੱਡੀਆਂ ‘ਧੱਜੀਆਂ’ ਇੰਗਲੈਂਡ ਨੇ ਪਹਿਲੇ ਹੀ ਦਿਨ ਬਣਾਈਆਂ 506 ਦੌੜਾਂ
ਮਛੇਰਿਆਂ ਨੇ ਫਿਲਹਾਲ ਬਾਕੀਆਂ ਨੂੰ ਮੱਛੀਆਂ ਫੜਨ ਤੋਂ ਰੋਕ ਦਿੱਤਾ ਹੈ। ਰਿਪੋਰਟਾਂ ਮੁਤਾਬਕ ਮਗਰਮੱਛ ਵੱਡੇ ਆਕਾਰ ਦੇ ਹਨ। ਉਹ ਦਰਿਆ ਦੇ ਬਾਹਰ ਰੇਂਗਦੇ ਹੋਏ ਅਤੇ ਦਰਿਆ ਵਿਚਾਲੇ ਰੇਤ ਦੇ ਕੂੜੇ ਦੇ ਟਿੱਬੇ ‘ਤੇ ਘੁੰਮਦੇ ਵੇਖੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: