ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 18 ਕਿਲੋਮੀਟਰ ਦੂਰ ਪਿੰਡ ਕੰਗਰੋੜ ਦਾ ਰਹਿਣ ਵਾਲਾ ਆਰ. ਜੋਗੀ (ਰਵੀ ਕੁਮਾਰ) 36 ਸਾਲਾ ਵੱਖਰੀ ਸੋਚ ਦਾ ਮਾਲਕ ਹੈ। ਆਪਣੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟਾ ਤੇ ਸਭ ਦਾ ਲਾਡਲਾ ਹੈ ਇਹ ਸਾਧਾਰਨ ਤੇ ਗਰੀਬ ਪਰਿਵਾਰ ਵਿਚ ਜਨਮੇ ਇਸ ਦੇ ਪਿਤਾ ਦਾ ਨਾਂ ਸ਼੍ਰੀ ਭਜਨ ਸਿੰਘ ਤੇ ਮਾਤਾ ਦਾ ਨਾਂ ਸ਼੍ਰੀਮਤੀ ਅਵਤਾਰ ਕੌਰ ਹੈ। ਦੂਜੇ ਗਾਇਕਾਂ ਤੋਂ ਵੱਖਰੀ ਸੋਚ ਰੱਖਦਾ ਹੈ।
ਇਹ ਆਪਣੇ ਮਾਤਾ-ਪਿਤਾ ਨੂੰ ਬਹੁਤ ਪਿਆਰ ਕਰਦਾ ਹੈ। ਇਸ ਨੇ ਆਪਣੇ ਬਾਹਾਂ ‘ਤੇ ਕਿਸੇ ਸਿੰਗਰ ਦੇ ਨਹੀਂ ਆਪਣੇ ਮਾਤਾ-ਪਿਤਾ ਦੇ ਟੈਟੂ ਬਣਾਏ ਹੋਏ ਹਨ, ਜੋ ਆਪਣੇ ਮਾਤਾ-ਪਿਤਾ ਨਾਲ ਪ੍ਰੀਤ ਨੂੰ ਦਰਸਾਉਂਦੇ ਹਨ। ਆਰ. ਜੋਗੀ ਇਕ ਸਰੀਰ ਬਹੁਪੱਖੀ ਸ਼ਖਸੀਅਤ ਹੈ। ਗਾਇਕੀ ਦੇ ਖੇਤਰ ਵਿਚ ਆਪਣੀ ਖਾਸ ਪਛਾਣ ਰੱਖਣ ਵਾਲਾ ਆਰ ਜੋਗੀ ਰੂਹਾਨੀਅਤ ਨੂੰ ਇਸ਼ਕ ਕਰਨ ਵਾਲਾ, ਰੂਹਾਨੀਅਤ ਵਿਚ ਭਿੱਜਿਆ ਅਤੇ ਦਿਆਲੂ ਇਨਸਾਨ ਹੈ ਜੋ ਇਸ ਨੂੰ ਵਿਰਸੇ ਵਿਚੋਂ ਮਿਲੀ ਹੈ। ਆਮ ਲੋਕਾਂ ਨੂੰ ਇਸ ਦਾ ਇਲਮ ਨਹੀਂ ਹੈ।
ਜਦੋਂ ਤੋਂ ਪ੍ਰਮਾਤਮਾ ਨੇ ਇਸ ਕਾਇਨਾਤ ਨੂੰ ਸਾਜਿਆ ਹੈ, ਉਸੇ ਦਿਨ ਤੋਂ ਇਸ ਕਾਇਨਾਤ ਦਾ ਸੰਗੀਤ ਨਾਲ ਗੂੜ੍ਹਾ ਸਬੰਧ ਹੈ। ਸੰਗੀਤ ਮਨੋਰੰਜਨ ਵੀ ਹੈ, ਇਬਾਦਤ ਵੀ ਹੈ। ਇਸੇ ਸੰਗੀਤ ਦੇ ਮਾਲੇ ਦੇ ਮੋਤੀ ਦਾ ਨਾਂ ਹੈ ਆਰ.ਜੋਗੀ, ਜਿਸ ਨੇ ਗਾਇਕੀ ਦੇ ਖੇਤਰ ਵਿਚ ਵੱਖਰੀ ਪਛਾਣ ਬਣਾਈ ਹੈ। ਉਸ ਨੇ ਜ਼ਿਆਦਾਤਰ ਧਾਰਮਿਕ ਗੀਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ, ਸੂਫੀ ਗੀਤ, ਪੰਜਾਬੀ ਗੀਤ, ਮੋਟੀਵੇਸ਼ਨ ਗੀਤ ਗਾਏ ਹਨ। ਆਰ. ਜੋਗੀ ਦਾ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਹਨ। ਉਨ੍ਹਾਂ ਦਾ ਗੀਤ ‘ਜਿਵੇਂ ਪੱਤਾ ਪੱਤੇ ਦੇ ਨਾਲ ਟਾਹਣੀ’ ਬਹੁਤ ਹੀ ਮਕਬੂਲ ਹੋਇਆ। ਰੂਹ ਨੂੰ ਸਕੂਨ ਦੇਣ ਵਾਲਾ ਹੈ। ਇਸ ਨੂੰ ਯੂ ਟਿਊਬ ‘ਤੇ ਇਕ ਕਰੋੜ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਤੇ ਸੁਣਿਆ ਗਿਆ। ਜੋ ਉਸ ਦੇ ਸੁਭਾਅ ਨੂੰ ਵੀ ਦਰਸਾਉਂਦਾ ਹੈ।
ਆਰ. ਜੋਗੀ ਨੇ ਹਮੇਸ਼ਾ ਆਪਣੇ ਆਪ ਨੂੰ ਭੀੜ ਤੋਂ ਵੱਖ ਰੱਖਿਆ ਹੈ। ਉਨ੍ਹਾਂ ਦੇ ਲਿਖੇ ਤੇ ਗਾਏ ਸ਼ਬਦ ਤੇ ਸੂਫੀ ਸ਼ਾਇਰੀ ਅਕਸਰ ਉਸਤਾਦ ਤੇ ਸੁਰਾੜ ਲੋਕ ਸੁਣਦੇ ਹਨ। ਆਰ. ਜੋਗੀ ਵੱਲੋਂ ਵਿਦੇਸ਼ੀ ਵਿਚ ਜਿਵੇਂ ਦੁਬਈ, ਯੂਕੇ ਤੇ ਮਲੇਸ਼ੀਆ ਵਿਚ ਵੀ ਆਪਣੇ ਸ਼ੋਅ ਕੀਤੇ ਗਏ ਜੋ ਕਿ ਕਾਫੀ ਸਫਲ ਰਹੇ। ਉਸ ਦਾ ਪਹਿਲਾ ਗੀਤ ‘ਚੜ੍ਹਤ’ ਰਿਲੀਜ਼ ਹੋਇਆ। ਉਸ ਤੋਂ ਬਾਅਦ ਗਾਇਕੀ ਦੇ ਖੇਤਰ ਵਿਚ ਆਰ. ਜੋਗੀ ਹੌਲੀ-ਹੌਲੀ ਪੌੜੀ ਚੜ੍ਹਦਾ ਗਿਆ। ਭਾਵੇਂ ਇਸ ਰਸਤੇ ਵਿਚ ਕਾਫੀ ਮੁਸ਼ਕਲਾਂ ਆਈਆਂ/ਔਖਾ ਸਮਾਂ ਵੀ ਆਇਆ ਜੋ ਉਸ ਨਾਲ ਲੁਕਣ-ਮੀਚੀਆਂ ਖੇਡਦਾ ਰਿਹਾ, ਜੋ ਅੱਜ ਵੀ ਜਾਰੀ ਹੈ।
ਆਰ. ਜੋਗੀ ਨੂੰ ਪ੍ਰਮਾਤਮਾ ਤੇ ਆਪਣੀ ਮਿਹਨਤ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੇ ਗੀਤਾਂ ਨੂੰ ਬਾਲੀਵੁੱਡ ਤੇ ਪਾਲੀਵੁੱਡ ਸਿੰਗਰ ਗਾ ਕੇ ਆਪਣੇ ਸੋਸ਼ਲ ਅਕਾਊਂਟ ‘ਤੇ ਪਾਉਂਦੇ ਹਨ। ਆਰ. ਜੋਗੀ ਨੂੰ ਚੰਗੀਆਂ ਗੱਲਾਂ ਲਿਖਣਾ ਬਹੁਤ ਪਸੰਦ ਹੈ। ਅੱਜ ਦੇ ਜ਼ਮਾਨੇ ਵਿਚ ਚੰਗੀਆਂ ਤੇ ਸੇਧ ਦੇਣ ਵਾਲੀਆਂ ਗੱਲਾਂ ਤੇ ਗੀਤ ਲੋਕ ਘੱਟ ਪਸੰਦ ਕਰਦੇ ਹਨ ਪਰ ਆਰ. ਜੋਗੀ ਹਮੇਸ਼ਾ ਚੰਗੇ ਗੀਤ ਹੀ ਗਾਉਣਗੇ।
ਸਮਾਜ ਨੂੰ ਸੋਧ ਦੇਣ ਵਾਲੇ ਤੇ ਰੂਹ ਦੀ ਖੁਰਾਕ ਵਾਲੇ ਗੀਤ ਲੋਕਾਂ ਲਈ ਅਰਪਣ ਕਰਦੇ ਰਹਿਣਗੇ। ਆਰ. ਜੋਗੀ ਦੇ ਲਗਭਗ 40 ਗੀਤ ਤੇ 40 ਮਿੰਟ ਦੇ ਸੂਫੀ ਸ਼ਾਇਰੀ ਰਿਲੀਜ਼ ਹੋ ਚੁੱਕੀ ਹੈ। ਆਰ. ਜੋਗੀ ਹਮੇਸ਼ਾ ਆਪਣੇ ਸਰੋਤਿਆਂ ਦਾ ਕਰਜ਼ਦਾਰ ਰਹੇਗਾ, ਜਿਨ੍ਹਾਂ ਨੇ ਉਹਨੂੰ ਮਾਣ ਤੇ ਪਿਆਰ ਦਿੱਤਾ ਹੈ। ਆਰ. ਜੋਗੀ ਆਉਣ ਵਾਲੇ ਸਮੇਂ ਵਿਚ ਇਕ ਵਿਕਸਿਤ ਗਾਇਕ ਤੇ ਐਕਟਰ ਬਣੇਗਾ। ਉਹ ਗਾਇਕੀ ਦੇ ਖੇਤਰ ਦਾ ਚਮਕਦਾ ਸੂਰਜ ਹੋਵੇਗਾ। ਪ੍ਰਮਾਤਮਾ ਉਨ੍ਹਾਂ ਨੂੰ ਬੁਲੰਦੀਆਂ ‘ਤੇ ਪਹੁੰਚਾਵੇ ਤੇ ਜ਼ਿੰਦਗੀ ਦੀ ਹਰ ਖੁਸ਼ੀ ਉਨ੍ਹਾਂ ਦੇ ਨਸੀਬ ਹੋਵੇ।
ਵੀਡੀਓ ਲਈ ਕਲਿੱਕ ਕਰੋ -: