ਪਰੇਸ਼ ਰਾਵਲ ਵਲਸਾਡ ‘ਚ ਬੰਗਾਲੀਆਂ ‘ਤੇ ਦਿੱਤੇ ਬਿਆਨ ਕਰਕੇ ਬੁਰੇ ਫਸ ਗਏ ਤੇ ਹੁਣ ਉਨ੍ਹਾਂ ਨੂੰ ਆਪਣੇ ਇਸ ਵਿਵਾਦਿਤ ਬਿਆਨ ਲਈ ਮੁਆਫੀ ਮੰਗਣੀ ਪਈ। ਸਫਾਈ ਦਿੰਦਿਆਂ ਉਨ੍ਹਾਂ ਕਿਹਾ, “ਬੰਗਾਲੀਆਂ ਤੋਂ ਉਨ੍ਹਾਂ ਦਾ ਮਤਲਬ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਤੋਂ ਸੀ, ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ।”
ਸਾਬਕਾ ਸੰਸਦ ਮੈਂਬਰ ਅਤੇ ਅਦਾਕਾਰ ਪਰੇਸ਼ ਰਾਵਲ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਹਨ। ਵਲਸਾਡ ਵਿੱਚ ਉਨ੍ਹਾਂ ਕਿਹਾ ਸੀ ਕਿ ਗੁਜਰਾਤ ਦੇ ਲੋਕ ਮਹਿੰਗਾਈ ਨੂੰ ਬਰਦਾਸ਼ਤ ਕਰ ਲੈਣਗੇ, ਪਰ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਨੂੰ ਨਹੀਂ।
ਵਲਸਾਡ ਵਿੱਚ ਇੱਕ ਚੋਣ ਰੈਲੀ ਵਿੱਚ ਪਰੇਸ਼ ਨੇ ਕਿਹਾ ਕਿ ਗੈਸ ਸਿਲੰਡਰ ਮਹਿੰਗੇ ਹਨ, ਕਦੇ ਨਾ ਕਦੇ ਇਨ੍ਹਾਂ ਦੀ ਕੀਮਤ ਘੱਟ ਜਾਵੇਗੀ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਪਰ ਜੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਦਿੱਲੀ ਵਿੱਚ ਤੁਹਾਡੇ ਆਲੇ-ਦੁਆਲੇ ਰਹਿਣ ਲੱਗ ਪਏ ਤਾਂ ਤੁਸੀਂ ਕੀ ਕਰੋਗੇ?” ਗੈਸ ਸਿਲੰਡਰ ਦਾ ਤੁਸੀਂ ਕੀ ਕਰੋਗੇ? ਕੀ ਤੁਸੀਂ ਬੰਗਾਲੀਆਂ ਲਈ ਮੱਛੀ ਪਕਾਓਗੇ? ਗੁਜਰਾਤ ਦੇ ਲੋਕ ਮਹਿੰਗਾਈ ਝੱਲਣਗੇ, ਪਰ ਗੁਆਂਢ ਦੇ ਬੰਗਲਾਦੇਸ਼ੀ ਅਤੇ ਰੋਹਿੰਗਿਆ ਨੂੰ ਨਹੀਂ।
ਇਹ ਵੀ ਪੜ੍ਹੋ : ਨਾਰਕੋ ਟੈਸਟ ‘ਚ ਆਫਤਾਬ ਵੱਲੋਂ ਵੱਡੇ ਖੁਲਾਸੇ, ਦੱਸਿਆ ਕਿਸ ਹਥਿਆਰ ਨਾਲ ਕੀਤੇ ਸ਼ਰਧਾ ਦੀ ਲਾਸ਼ ਦੇ ਟੋਟੇ
ਇਸ ਬਿਆਨ ਲਈ ਪਰੇਸ਼ ਨੂੰ ਬੁਰੀ ਤਰ੍ਹਾਂ ਟ੍ਰੋਲ ਹੋਏ। ਜਦੋਂ ਵਿਵਾਦ ਭਖਦਾ ਨਜ਼ਰ ਆਇਆ ਚਾਂ ਉਨ੍ਹਾਂ ਨੇ ਮੁਆਫੀ ਮੰਗ ਲਈ। ਇਕ ਯੂਜ਼ਰ ਦੇ ਟਵੀਟ ‘ਤੇ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਲਿਖਿਆ- ”ਬੇਸ਼ੱਕ ਮੱਛੀ ਕੋਈ ਮੁੱਦਾ ਨਹੀਂ ਹੈ ਕਿਉਂਕਿ ਗੁਜਰਾਤੀ ਵੀ ਮੱਛੀ ਪਕਾਉਂਦੇ ਹਨ ਅਤੇ ਖਾਂਦੇ ਹਨ। ਪਰ ਮੈਂ ਸਪੱਸ਼ਟ ਕਰ ਦਿਆਂ ਕਿ ਬੰਗਾਲੀ ਤੋਂ ਮੇਰਾ ਮਤਲਬ ਗੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਤੋਂ ਹੈ। ਪਰ ਫਿਰ ਵੀ ਜੇਕਰ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।”
ਵੀਡੀਓ ਲਈ ਕਲਿੱਕ ਕਰੋ -: