ਟੀਪੂ ਸੁਲਤਾਨ, ਟੀਪੂ ਨਿੰਜਾ ਕਨਸੁਗਲੁ (ਟੀਪੂ ਦੇ ਅਸਲ ਸੁਪਨੇ) ‘ਤੇ ਆਧਾਰਿਤ ਇੱਕ ਕੰਨੜ ਸ਼ੋਅ ਨੇ ਕਰਨਾਟਕ ਵਿੱਚ ਵਿਵਾਦ ਛੇੜ ਦਿੱਤਾ ਹੈ। ਇਸ ਦੇ ਲੇਖਕ ਅਤੇ ਨਿਰਦੇਸ਼ਕ ਅਡਾਂਡਾ ਸੀ ਕਰਿਅੱਪਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਮਿਲੀ ਹੈ, ਜਿਸ ਵਿੱਚ ਲਿਖਿਆ ਹੈ ਕਿ ਸ਼ੋਅ ਬੰਦ ਕਰੋ ਨਹੀਂ ਤਾਂ ਤੈਨੂੰ ਮਾਰ ਛੱਡਾਂਗੇ। ਡਾਇਰੈਕਟਰ ਨੇ ਮੈਸੂਰ ਦੇ ਜੈਲਕਸ਼ਮੀਪੁਰਮ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਕਰਿਅੱਪਾ ਨੇ ਦੱਸਿਆ ਕਿ ਮੈਨੂੰ ਦੋ ਚਿੱਠੀਆਂ ਮਿਲੀਆਂ ਹਨ- ਇਕ ਪੋਸਟਕਾਰਡ ਹੈ ਅਤੇ ਦੂਜੀ ਚਿੱਠੀ ਇਕ ਲਿਫਾਫੇ ਵਿਚ ਸੀਲਬੰਦ ਆਈ ਹੈ। ਪੱਤਰ ‘ਚ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਸ ਨੇ ਦੱਸਿਆ ਕਿ ਮੈਨੂੰ ਚਿੱਠੀ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਵਿੱਚ ਲਿਖਿਆ ਸੀ ਕਿ ਸ਼ੋਅ ਬੰਦ ਕਰੋ ਜਾਂ ਮਰੋ। ਕਰਿਅੱਪਾ ਮੁਤਾਬਕ ਚਿੱਠੀ ‘ਚ ਇਹ ਵੀ ਲਿਖਿਆ ਗਿਆ ਸੀ ਕਿ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਨਹੀਂ ਬਚਾ ਸਕਦੀ। ਚਿੱਠੀ ਭੇਜਣ ਵਾਲੇ ਨੇ ਅਪਸ਼ਬਦ ਵੀ ਵਰਤੇ ਹਨ।
ਦੱਸ ਦੇਈਏ ਕਿ ਮੈਸੂਰ ਵਿੱਚ ਟੀਪੂ ਨਿੰਜਾ ਕਨਸੁਗਲੁ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਇਹ 7 ਸ਼ੋਅ ਕਰ ਚੁੱਕਾ ਹੈ। ਇਸ ਤੋਂ ਇਲਾਵਾ 3 ਅਤੇ 4 ਦਸੰਬਰ ਨੂੰ ਦੋ ਹੋਰ ਸ਼ੋਅ ਆਯੋਜਿਤ ਕੀਤੇ ਜਾਣਗੇ। ਕਰਿਅੱਪਾ ਨੇ ਦੱਸਿਆ ਕਿ ਇਹ ਸ਼ੋਅ ਸੂਬੇ ਦੀਆਂ 75 ਥਾਵਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਖਾਸ ਕਰਕੇ ਉਨ੍ਹਾਂ ਥਾਵਾਂ ‘ਤੇ ਜਿੱਥੇ ਸਿਨੇਮਾ ਹਾਲ ਨਹੀਂ ਹਨ। ਨਿਰਦੇਸ਼ਕ ਮੁਤਾਬਕ ਇਸ ਸ਼ੋਅ ਵਿੱਚ ਟੀਪੂ ਸੁਲਤਾਨ, ਉਸ ਦੀ ਪਤਨੀ, ਬੇਟੀ, ਦੀਵਾਨ ਅਤੇ ਬ੍ਰਿਟਿਸ਼ ਸ਼ਾਸਕਾਂ ਸਮੇਤ 70 ਕਿਰਦਾਰ ਸ਼ਾਮਲ ਹਨ।
ਇਹ ਵੀ ਪੜ੍ਹੋ : ਨਾਰਕੋ ਟੈਸਟ ‘ਚ ਆਫਤਾਬ ਵੱਲੋਂ ਵੱਡੇ ਖੁਲਾਸੇ, ਦੱਸਿਆ ਕਿਸ ਹਥਿਆਰ ਨਾਲ ਕੀਤੇ ਸ਼ਰਧਾ ਦੀ ਲਾਸ਼ ਦੇ ਟੋਟੇ
ਨਿਰਦੇਸ਼ਕ ਨੇ ਦੱਸਿਆ ਕਿ ਇਸ ਸ਼ੋਅ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ, ਸ਼ੋਅ ਰੋਜ਼ ਵਿਕ ਰਿਹਾ ਹੈ। ਕਰਿਅੱਪਾ ਮੁਤਾਬਕ ਸ਼ੋਅ ਦਾ ਆਯੋਜਨ ਆਖਰੀ ਵਾਰ 2018 ਵਿੱਚ ਕੀਤਾ ਗਿਆ ਸੀ। ਕਰਿਅੱਪਾ ਨੇ ਕਿਹਾ ਕਿ ਇਹ ਸ਼ੋਅ ਟੀਪੂ ਪੱਖੀ ਜਾਂ ਟੀਪੂ ਵਿਰੋਧੀ ਨਹੀਂ ਹੈ। ਇਹ ਅਸਲੀ ਟੀਪੂ ਹੈ ਅਤੇ ਇਹ ਚੰਗਾ ਚੱਲ ਰਿਹਾ ਹੈ। ਇਸ ਸ਼ੋਅ ਨੂੰ ਦੇਖਣ ਲਈ ਰੋਜ਼ਾਨਾ 1200 ਲੋਕ ਆ ਰਹੇ ਹਨ।