ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਦੋ ਹਵਾਲਾਤੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ। ਦੋਵਾਂ ਨੂੰ ਤਰਨਤਾਰਨ ਪੁਲਿਸ ਪੇਸ਼ੀ ਲਈ ਲੈ ਕੇ ਆਈ ਸੀ। ਹਵਾਲਾਤੀਆਂ ਦੇ ਭੱਣ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਜਾ ਅਜੇ ਵੀ ਫਰਾਰ ਹੈ।
ਇਹ ਘਟਨਾ ਦੁਪਹਿਰ ਵੇਲੇ ਅੰਮ੍ਰਿਤਸਰ ਦੀ ਡਿਸਟ੍ਰਿਟਕ ਕੋਰਟ ਵਿੱਚ ਵਾਪਰੀ, ਜਦੋਂ ਕੇਸ ਦੀ ਸੁਣਵਾਈ ਲਈ ਹਵਾਲਾਤੀਆਂ ਨੂੰ ਪੇਸ਼ ਕੀਤਾ ਜਾ ਰਿਹਾ ਸੀ। ਬਿਆਸ ਥਾਣੇ ਵਿੱਚ ਦਰਜ ਹੋਏ ਇੱਕ ਚੋਰੀ ਦੇ ਮਾਮਲੇ ਵਿੱਚ ਤਰਨਤਾਰਨ ਪੁਲਿਸ ਦੋ ਬੰਦਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਹੁੰਚੀ ਸੀ। ਪੇਸ਼ੀ ਤੋਂ ਬਾਅਦ ਦੋਵਾਂ ਨੂੰ ਅਦਾਲਤ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ, ਜਦੋਂ ਮੁਲਜ਼ਮ ਪੁਲਿਸ ਤੋਂ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ। ਕਚਹਿਰੀ ਕੰਪਲੈਕਸ ਵਿੱਚ ਭੀੜ ਹੋਣ ਕਾਰਨ ਉਹ ਪੁਲਿਸ ਦੇ ਹੱਥੋਂ ਨਿਕਲ ਗਏ।
ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਕਹਿਣ ‘ਤੇ ਹਥਿਆਰ ਸਪਲਾਈ ਕਰਨ ਜਾ ਰਿਹਾ ਲਾਰੈਂਸ ਗੈਂਗ ਦਾ ਗੁਰਗਾ ਕਾਬੂ
ਇੱਕ ਘੰਟੇ ਦੀ ਤਲਾਸ਼ੀ ਤੋਂ ਬਾਅਦ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਅਜੇ ਅਦਾਲਤ ਦੇ ਬਾਹਰ ਹੀ ਪਹੁੰਚਿਆ ਸੀ, ਜਿਥੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ, ਪਰ ਦੂਜਾ ਕੈਦੀ ਭੱਜਣ ਵਿੱਚ ਸਫਲ ਹੋ ਗਿਆ।
ਲਾਕ-ਅਪ ਤੋਂ ਫਰਾਰ ਵਿਅਕਤੀ ਦੀ ਪਛਾਣ ਨਿਤਿਨ ਵਜੋਂ ਹੋਈ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦੀ ਇੱਕ ਟੀਮ ਦੋਸ਼ੀ ਦੇ ਘਰ ਅਤੇ ਰਿਸ਼ਤੇਦਾਰਾਂ ਨੂੰ ਵੀ ਭੇਜੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਜਾ ਹਵਾਲਾਤੀ ਵੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: