ਗਨ ਕਲਚਰ ਖਿਲਾਫ ਪੰਜਾਬ ਪੁਲਿਸ ਸਖਤ ਹੈ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ‘ਤੇ ਪੰਜਾਬੀ ਗੀਤ ‘ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਣੇ ਵੀਡੀਓ ‘ਚ ਨਜ਼ਰ ਆ ਰਹੇ 5-7 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵੱਲੋਂ ਦਰਜ ਕੀਤਾ ਗਿਆ ਹੈ।
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਸ਼ੁੱਕਰਵਾਰ ਨੂੰ ਹੀ ਸਵੈਗਰ ਮਿਊਜ਼ਿਕ ਚੈਨਲ ‘ਤੇ ਯੂ-ਟਿਊਬ ‘ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲਾ ਗੀਤ ਅਪਲੋਡ ਕੀਤਾ ਗਿਆ ਸੀ। ਸ਼ਾਮ ਤੱਕ ਇਸ ਨੂੰ 5.5 ਲੱਖ ਵਿਊਜ਼ ਮਿਲ ਚੁੱਕੇ ਸਨ। ਪੁਲਿਸ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੇਸ਼ੀ ‘ਤੇ ਲਿਆਂਦੇ 2 ਹਵਾਲਾਤੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ, ਪਈਆਂ ਭਾਜੜਾਂ
ਡੀ.ਐਸ.ਪੀ.ਖਮਾਣੋਂ ਰਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਥਾਣਾ ਖੇੜੀ ਨੌਧ ਸਿੰਘ ਹਰਮਿੰਦਰ ਸਿੰਘ, ਯੂ-ਟਿਊਬ ‘ਤੇ ਚੱਲ ਰਹੇ ਗੀਤ ਕਾਫਿਲਾ ਦੇ ਗਿਰੋਹ ਸੁਖਮਨ ਹੀਰ ਵਾਸੀ ਪਿੰਡ ਭਾਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਪ੍ਰਸਿੱਧ ਗਾਇਕਾ ਜੈਸਮੀਨ ਅਖ਼ਤਰ ਸਮੇਤ 5-7 ਅਣਪਛਾਤੇ ਵਿਅਕਤੀਆਂ ‘ਤੇ ਅਸਲਾ ਐਕਟ ਦੀ ਧਾਰਾ 153 ਆਈ, 188, 504 ਅਤੇ ਧਾਰਾ 30 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੀਤ ਨੂੰ ਯੂਟਿਊਬ ‘ਤੇ ਪੰਜ ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਕਮੈਂਟਸ ‘ਚ ਲੋਕ ਗੀਤ ਦੇ ਵੀਡੀਓ ਅਤੇ ਬੋਲ ਦੀ ਤਾਰੀਫ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: