ਕੰਨੜ ਇੰਡਸਟਰੀ ਤੋਂ ਆਈ ਫਿਲਮ ‘ਕਾਂਤਾਰਾ’ 30 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਕੰਨੜ ਤੋਂ ਇਲਾਵਾ ਹਿੰਦੀ, ਤੇਲਗੂ ਅਤੇ ਤਾਮਿਲ ‘ਚ ਖੂਬ ਕਮਾਈ ਕਰਨ ਵਾਲੀ ਇਹ ਫਿਲਮ ਅੱਜ ਵੀ ਕਈ ਸਿਨੇਮਾਘਰਾਂ ‘ਚ ਚੱਲ ਰਹੀ ਹੈ। ‘ਕਾਂਤਾਰਾ’ ਦੀ ਕਹਾਣੀ ‘ਚ ਮਿਥਿਹਾਸ ਦਾ ਵੱਡਾ ਤੱਤ ਵੀ ਸੀ ਅਤੇ ਇਸ ‘ਤੇ ਚਰਚਾ ਕਰਦਿਆਂ ਕਈਆਂ ਨੂੰ 2018 ‘ਚ ਰਿਲੀਜ਼ ਹੋਈ ਹਿੰਦੀ ਫਿਲਮ ‘ਤੁੰਬਾੜ’ ਯਾਦ ਆਉਣ ਲੱਗੀ।
‘ਤੁੰਬਾੜ’ ਉਨ੍ਹਾਂ ਫਿਲਮਾਂ ‘ਚੋਂ ਇਕ ਹੈ, ਜਿਸ ਦੀ ਜ਼ਿਆਦਾ ਚਰਚਾ ਨਹੀਂ ਹੋਈ ਪਰ ਜਦੋਂ ਲੋਕਾਂ ਨੇ ਫਿਲਮ ਦੇਖੀ ਤਾਂ ਹੈਰਾਨੀ ਨਾਲ ਉਨ੍ਹਾਂ ਦੇ ਮੂੰਹ ਖੁੱਲ੍ਹੇ ਰਹਿ ਗਏ। ਨਿਰਦੇਸ਼ਕ ਰਾਹੀ ਅਨਿਲ ਬਰਵੇ ਦੀ ਇਸ ਫ਼ਿਲਮ ਵਿੱਚ ਵੀ ਕਹਾਣੀ ਦਾ ਵੱਡਾ ਹਿੱਸਾ ਮਿਥਿਹਾਸ ਨਾਲ ਜੁੜਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
‘Tumbbad’ ਦੇ ਕ੍ਰਿਏਟਿਵ ਡਾਇਰੈਕਟਰ ਅਤੇ ਸਹਿ-ਨਿਰਮਾਤਾ ਆਨੰਦ ਗਾਂਧੀ ਨੇ ਹੁਣ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਕਰਕੇ ਆਪਣੀ ਫਿਲਮ ਦੀ ਤੁਲਨਾ ‘ਕਾਂਤਾਰਾ’ ਨਾਲ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਕਿ ਦੋਵਾਂ ‘ਚੋਂ ਕਿਹੜੀ ਫਿਲਮ ਬਿਹਤਰ ਹੈ। ਆਪਣੇ ਟਵੀਟ ‘ਚ ਆਨੰਦ ਗਾਂਧੀ ਨੇ ਲਿਖਿਆ, ‘ਕਾਂਤਾਰਾ ਤੁੰਬਾੜ ਵਰਗੀ ਨਹੀਂ ਹੈ।