ਪੰਜਾਬ ਪੁਲਿਸ ਨੇ ਬਲਟਾਨਾ ਐਨਕਾਊਂਟਰ ਮਾਮਲੇ ਵਿੱਚ ਵਾਂਟੇਡ ਦੋਸ਼ੀ ਅੰਕਿਤ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਜੀ.ਟੀ.ਐਫ ਅਤੇ ਐਸ.ਏ.ਐਸ.ਨਗਰ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਦੋਸ਼ੀ ਨੂੰ ਕਾਬੂ ਕੀਤਾ ਜਾ ਸਕਿਆ ਹੈ। ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ‘ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਬਲਟਾਨਾ ਐਨਕਾਊਂਟਰ ਕੇਸ ਤੋਂ ਇਲਾਵਾ ਕਈ ਹੋਰ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਅੰਕਿਤ ਪੰਜਾਬ-ਹਰਿਆਣਾ ਦੇ ਫਿਰੌਤੀ ਰੈਕੇਟ ਦਾ ਮੁੱਖ ਸਰਗਨਾ ਹੈ। ਉਸ ਦੀ ਗ੍ਰਿਫਤਾਰੀ ਨਾਲ ਜਲਦੀ ਹੀ ਉਸ ਦੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਜੁਲਾਈ 2022 ਵਿੱਚ ਭੂਪੀ ਰਾਣਾ ਨਾਲ ਜੁੜੇ ਗੈਂਗਸਟਰ ਅੰਕਿਤ ਰਾਣਾ ਨੇ ਬਲਟਾਨਾ ਦੇ ਹੋਟਲ ਰਿਲੈਕਸ-ਇਨ ਦੇ ਮਾਲਕ ਤੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗੀ ਸੀ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਗੈਂਗਸਟਰਾਂ ਤੋਂ ਤੰਗ ਆ ਕੇ ਹੋਟਲ ਮਾਲਕ ਨੇ 11 ਜੁਲਾਈ ਨੂੰ ਜ਼ੀਰਕਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ’ਤੇ ਪੁਲਿਸ ਨੇ ਹੋਟਲ ਮਾਲਕ ਦੀ ਮਦਦ ਨਾਲ ਗੈਂਗਸਟਰਾਂ ਨੂੰ ਪੈਸੇ ਲੈਣ ਲਈ ਬੁਲਾਇਆ। ਗੈਂਗਸਟਰ ਅੰਕਿਤ ਰਾਣਾ ਨੇ ਆਪਣੇ ਤਿੰਨ ਸਾਥੀ ਗੈਂਗਸਟਰਾਂ ਰਣਬੀਰ, ਵਿਸ਼ਾਲ ਅਤੇ ਆਸ਼ੀਸ਼ ਨੂੰ ਹੋਟਲ ਮਾਲਕ ਤੋਂ ਫਿਰੌਤੀ ਵਸੂਲਣ ਲਈ ਭੇਜਿਆ ਸੀ।
ਗੈਂਗਸਟਰ ਅੰਕਿਤ ਰਾਣਾ ਨੇ ਰਣਬੀਰ, ਵਿਸ਼ਾਲ ਅਤੇ ਆਸ਼ੀਸ਼ ਨੂੰ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਤੋਂ ਬਲਟਾਨਾ ਭੇਜਿਆ ਸੀ। ਇਸ ਤੋਂ ਪਹਿਲਾਂ ਸਾਦੀ ਵਰਦੀ ਵਿਚ ਪੁਲਿਸ ਵਾਲੇ ਹੋਟਲ ਦੇ ਅੰਦਰ ਅਤੇ ਬਾਹਰ ਤਾਇਨਾਤ ਸਨ। ਜਿਵੇਂ ਹੀ ਗੈਂਗਸਟਰ ਹੋਟਲ ‘ਚ ਦਾਖਲ ਹੋਏ ਤਾਂ ਪੁਲਿਸ ਦੀ ਪੁੱਛਗਿੱਛ ਦੌਰਾਨ ਗੈਂਗਸਟਰ ਰਣਬੀਰ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ। ਇਹ ਫਾਇਰ ਸਿੱਧਾ ਕੰਧ ਵਿੱਚ ਜਾ ਲੱਗਾ। ਫਿਰ ਪਿਸਤੌਲ ਦਾ ਬੱਟ ਐਸਆਈ ਰਾਹੁਲ ਕੁਮਾਰ ਦੇ ਸਿਰ ‘ਤੇ ਮਾਰਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਚੋਰੀ ਦੇ ਮੋਬਾਈਲ ਰਿਪੇਅਰ ਕਰਕੇ ਸਸਤੇ ਭਾਅ ‘ਚ ਵੇਚਣ ਵਾਲਾ ਚੜਿਆ ਲੁਧਿਆਣਾ ਪੁਲਿਸ ਦੇ ਹੱਥੇ
ਗੈਂਗਸਟਰ ਰਣਬੀਰ ਵੱਲੋਂ ਚਲਾਈ ਗਈ ਦੂਜੀ ਗੋਲੀ ਇੱਕ ਪੁਲਿਸ ਵਾਲੇ ਨੂੰ ਲੱਗੀ ਪਰ ਬੁਲੇਟ ਪਰੂਫ ਜੈਕੇਟ ਕਾਰਨ ਗੋਲੀ ਦਾ ਅਸਰ ਨਹੀਂ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਰਣਬੀਰ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
AGTF ਨੇ ਜ਼ੀਰਕਪੁਰ ਦੇ ਬਲਟਾਨਾ ਵਿਖੇ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਆਏ ਭੂਪੀ ਰਾਣਾ ਅਤੇ ਅੰਕਿਤ ਰਾਣਾ ਦੇ ਤਿੰਨ ਗੈਂਗਸਟਰਾਂ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਇਕ ਗੈਂਗਸਟਰ ਅਤੇ ਇਕ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਦੇਸੀ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਗੈਂਗਸਟਰਾਂ ਦੀ ਪਛਾਣ ਪੰਚਕੂਲਾ ਦੇ ਪਿੰਡ ਬਰਵਾਲਾ ਦੇ ਸੁਲਤਾਨਪੁਰ ਵਾਸੀ ਰਣਬੀਰ, ਵਿਸ਼ਾਲ ਅਤੇ ਅਸ਼ੀਸ਼ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: