ਜੇ ਇਨਸਾਨ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਉਸ ਲਈ ਉਮਰ ਮਾਇਨੇ ਨਹੀਂ ਰਖਦੀ। ਨਿਊਜ਼ੀਲੈਂਡ ਵਿੱਚ ਰਹਿਣ ਵਾਲੇ 85 ਸਾਲਾਂ ਸਿੱਖ ਭਾਈਚਾਰੇ ਦੇ ਜਗਜੀਤ ਸਿੰਘ ਕਥੂਰੀਆ ਨੇ ਇਹ ਸਾਬਤ ਕਰਕੇ ਵਿਖਾਇਆ ਹੈ।
ਉਮਰ ਨੂੰ ਛਿੱਕੇ ‘ਤੇ ਟੰਗਦੇ ਹੋਏ ਜਿਥੇ ਵੀ ਮਾਸਟਰ ਖੇਡਾਂ ਹੁੰਦੀਆਂ ਉਹ ਉਥੇ ਪਹੁੰਚ ਜਾਂਦੇ ਹਨ। ਹੁਣ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋਈਆਂ ਮਾਸਟਰਜ਼ ਟਰੈਕ ਐਂਡ ਫੀਲਡ ਵਿਚ ਫਿਰ ਆਪਣਾ ਗਲ ਤਮਗਿਆਂ ਨਾਲ ਭਰ ਲਿਆਏ ਹਨ।
ਉਨ੍ਹਾਂ ਨੇ ਪਹਿਲੇ ਦਿਨ ਸ਼ਾਟ ਪੁੱਟ ਅਤੇ ਟ੍ਰਿਪਲ ਜੰਪ ਵਿੱਚ ਦੋ ਸੋਨੇ ਦੇ ਤਮਗੇ ਅਤੇ ਹੈਮਰ ਥਰੋਅ ਇਕ ਚਾਂਦੀ ਦਾ ਤਮਗਾ ਜਿੱਤਿਆ। ਦੂਜੇ ਦਿਨ ਉਨ੍ਹਾਂ 100 ਮੀਟਰ ਦੌੜ ਦੇ ਵਿਚ ਇਕ ਸੋਨੇ ਦਾ ਤਮਗਾ ਜਿੱਤਿਆ ਅਤੇ 5 ਤਰ੍ਹਾਂ ਕਾਰ ਦੀ ਥਰੋਅ, 60 ਮੀਟਰ ਦੌੜ ਵਿਚ 6 ਸਿਲਵਰ ਦੇ ਤਮਗੇ ਜਿੱਤੇ ਜਿੱਤੇ।
ਇਸੇ ਤਰ੍ਹਾਂ ਦੋ ਦਿਨਾਂ ਦੇ ਵਿਚ ਉਨ੍ਹਾਂ ਤਿੰਨ ਸੋਨੇ ਦੇ, 7 ਚਾਂਦੀ ਦੇ ਤਮਗੇ ਜਿੱਤੇ ਅਤੇ ਭਾਰਤੀ ਕਮਿਊਨਿਟੀ ਦਾ ਨਾਂਅ ਰੌਸ਼ਨ ਕੀਤਾ। ਕਥੂਰੀਆ ਸਾਹਿਬ ਨੂੰ ਜੇ ਕਹਿਣਾ ਪੈ ਜਾਏ ਕਿ ਉਮਰਾਂ ਵਿਚ ਕੀ ਰੱਖਿਆ ਤਾਂ ਉਹ ਕਹਿਣਗੇ ਮੇਰੇ ਮੈਡਲ।
ਪਾਕਿਸਤਾਨੀ ਪੰਜਾਬ ‘ਚ ਪੈਦਾ ਹੋਏ ਜਗਜੀਤ ਸਿੰਘ ਕਥੂਰੀਆ ਹਰਿਆਣਾ ‘ਚ ਸਿੱਖਿਆ ਵਿਭਾਗ ਤੋਂ ਹੈੱਡਮਾਸਟਰ ਸੇਵਾਮੁਕਤ ਹੋਏ ਅਤੇ ਫਿਰ ਪ੍ਰਾਈਵੇਟ ਸਕੂਲ ਵਿਚ ਪ੍ਰਿੰਸੀਪਲ ਰਹੇ ਹਨ। ਨਵੀਂ ਦਿੱਲੀ ਅਤੇ ਕਰਨਾਲ ਵਿਖੇ ਇਨ੍ਹਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਪਰ ਹੁਣ 2008 ਤੋਂ ਨਿਊਜ਼ੀਲੈਂਡ ਵਿਖੇ ਆਪਣੀ ਬੇਟੀ ਹਰਪ੍ਰੀਤ ਕੌਰ ਕੋਲ ਪਾਪਾਟੋਏਟੋਏ ਵਿਖੇ ਰਹਿ ਰਹੇ ਹਨ। ਇਨ੍ਹਾਂ ਦਾ ਇਕ ਬੇਟਾ ਆਸਟ੍ਰੇਲੀਆ ਅਤੇ ਇਕ ਕੈਨੇਡਾ ‘ਚ ਹੈ।
ਇਹ ਵੀ ਪੜ੍ਹੋ : 15 ਦਸੰਬਰ ਤੋਂ ਬੰਦ ਹੋਣਗੇ ਟੋਲ ਪਲਾਜ਼ੇ, ਕਿਸਾਨਾਂ ਨੇ ਕੀਤਾ ਵੱਡਾ ਐਲਾਨ
ਖੇਡਾਂ ਪ੍ਰਤੀ ਉਨ੍ਹਾਂ ਦਾ ਲਗਾਅ ਜਵਾਨੀ ਵੇਲੇ ਤੋਂ ਰਿਹਾ ਹੈ ਅਤੇ 1958 ਵਿਚ ਉਹ ‘ਮਾਲਵਾ ਬੀਐੱਡ ਟ੍ਰੇਨਿੰਗ ਕਾਲਜ ਲੁਧਿਆਣਾ ਦੇ ‘ਬੈਸਟ ਐਥਲੀਟ’ ਰਹੇ ਹਨ। ਕਰਨਾਲ ਵਿਖੇ ਉਹ ਈਗਲ ਕਲੱਬ ਫੁੱਟਬਾਲ ਟੀਮ ਦੇ ਮੈਂਬਰ ਰਹੇ। ਲੁਧਿਆਣਾ ਵਿਖੇ ਉਹ ਇੰਟਰ ਕਾਲਜ ਹਾਕੀ ਖੇਡਦੇ ਰਹੇ ਹਨ।
ਨਿਊਜ਼ੀਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇ ਸਮਾਜਿਕ ਗਤੀਵਿਧੀਆਂ ਜਾਰੀ ਰੱਖੀਆਂ, ਜਿਨ੍ਹਾਂ ਦੇ ਸਨਮਾਨ ਵਜੋਂ ਮੈਨੁਕਾਓ ਸਿਟੀ ਕੌਂਸਲ ਵੱਲੋਂ ਉਨ੍ਹਾਂ ਨੂੰ ‘ਸਰਵਿਸ ਕਮਿਊਨਿਟੀ ਐਵਾਰਡ’ ਮਿਲਿਆ ਹੈ। 2012 ‘ਚ ਇੰਡੀਅਨ ਕਮਿਊਨਿਟੀ ਵੱਲੋਂ ਆਪ ਨੂੰ ‘ਸੀਨੀਅਰ ਸਿਟੀਜ਼ਨ ਆਫ ਦਾ ਯੀਅਰ’ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: