ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇ ਆਹੈ। ਇੱਥੇ ਕਾਂਗਰਸ ਦੀ ਇੱਕ ਮਹਿਲਾ ਕੌਂਸਲਰ ਨੇ ਭਜਨ ਸੁਣ ਕੇ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫਾ ਚਰਚਾ ‘ਚ ਹੈ। ਲੁਧਿਆਣਾ ‘ਚ ਸ਼ਨੀਵਾਰ ਰਾਤ ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ। ਭਜਨ ਗਾਇਕ ਕਨ੍ਹਈਆ ਮਿੱਤਲ ਧਾਰਮਿਕ ਸਮਾਗਮ ਵਿੱਚ ਭਜਨ ‘ਜੋ ਰਾਮ ਕੋ ਲਾਏ ਹੈਂ… ਹਮ ਉਨਕੋ ਲਾਏਂਗੇ’ ਗਾ ਰਿਹਾ ਸੀ। ਇਹ ਭਜਨ ਸੁਣ ਕੇ ਪ੍ਰੋਗਰਾਮ ‘ਚ ਪਹੁੰਚੇ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਅਚਾਨਕ ਸਟੇਜ ‘ਤੇ ਪਹੁੰਚ ਕੇ ਪ੍ਰੋਗਰਾਮ ਰੋਕ ਕੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ।
ਲੁਧਿਆਣਾ ਦੇ ਲੋਕ ਉਨ੍ਹਾਂ ਦੇ ਇਸ ਐਲਾਨ ਤੋਂ ਹੈਰਾਨ ਹਨ ਕਿਉਂਕਿ ਇਹ ਸਮਾਗਮ ਧਾਰਮਿਕ ਸਮਾਗਮ ਸੀ। ਪਰ ਸਟੇਜ ਤੋਂ ਕੌਂਸਲਰ ਨੇ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ। ਰਾਸ਼ੀ ਅਗਰਵਾਲ ਨੇ ਕਿਹਾ ਕਿ ਉਹ ਕਨ੍ਹਈਆ ਮਿੱਤਲ ਬਾਰੇ ਜ਼ਿਆਦਾ ਨਹੀਂ ਜਾਣਦੀ ਪਰ ਉਨ੍ਹਾਂ ਦੇ ਭਜਨ ‘ਜੋ ਰਾਮ ਕੋ ਲਏ ਹੈ… ਹਮ ਉਨਕੋ ਲਏਂਗੇ’ ਤੋਂ ਪ੍ਰਭਾਵਿਤ ਹੈ।
ਰਾਸ਼ੀ ਅਗਰਵਾਲ ਨੇ ਭਾਜਪਾ ‘ਚ ਸ਼ਾਮਲ ਹੋਣ ਬਾਰੇ ਸਪੱਸ਼ਟ ਬਿਆਨ ਨਹੀਂ ਦਿੱਤਾ ਹੈ ਪਰ ਸੰਕੇਤ ਜ਼ਰੂਰ ਦਿੱਤੇ ਹਨ। ਪ੍ਰੋਗਰਾਮ ‘ਚ ਰਾਸ਼ੀ ਅਗਰਵਾਲ ਨੇ ਕਿਹਾ ਕਿ ਉਹ ਪੰਜ ਸਾਲ ਪਹਿਲਾਂ ਰਾਜਨੀਤੀ ‘ਚ ਆਏ ਸਨ ਪਰ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਸੋਚ ਭਾਜਪਾ ਤੋਂ ਪ੍ਰਭਾਵਿਤ ਸੀ ਪਰ ਉਨ੍ਹਾਂ ਦੇ ਸਹੁਰਾ ਸਾਹਿਬ ਹੇਮਰਾਜ ਅਗਰਵਾਲ ਕਾਂਗਰਸੀ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਕੌਂਸਲਰ ਬਣ ਗਏ।
ਤੁਹਾਨੂੰ ਦੱਸ ਦੇਈਏ ਕਿ ਰਾਸ਼ੀ ਅਗਰਵਾਲ ਦੇ ਸਹੁਰਾ ਸਾਹਿਬ ਹੇਮਰਾਜ ਅਗਰਵਾਲ ਕਾਂਗਰਸ ਪਾਰਟੀ ਦੇ ਨੇਤਾ ਹਨ ਅਤੇ ਉਹ ਕਈ ਵਾਰ ਕਾਂਗਰਸ ਤੋਂ ਕੌਂਸਲਰ ਬਣ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।
ਦੂਜੇ ਪਾਸੇ ਕੁਝ ਕਾਂਗਰਸੀ ਆਗੂਆਂ ਨੇ ਰਾਸ਼ੀ ਅਗਰਵਾਲ ਦੇ ਇਸ ਐਲਾਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ੀ ਨੇ ਪਹਿਲਾਂ ਹੀ ਭਾਜਪਾ ‘ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਸੀ। ਪ੍ਰੋਗਰਾਮ ਵਿੱਚ ਜਾਣਬੁੱਝ ਕੇ ਇਸ ਤਰ੍ਹਾਂ ਕਾਂਗਰਸ ਛੱਡਣ ਦਾ ਐਲਾਨ ਕੀਤਾ। ਦੂਜੇ ਪਾਸੇ ਰਾਸ਼ੀ ਅਗਰਵਾਲ ਨੇ ਕਿਹਾ ਕਿ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਲਿਆ ਗਿਆ ਹੈ। ਉਹ ਭਾਜਪਾ ‘ਚ ਸ਼ਾਮਲ ਹੋ ਕੇ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਬਲਕੌਰ ਸਿੰਘ ਬੋਲੇ- ‘ਲਾਈਕਸ ਦੇ ਚੱਕਰ ‘ਚ ਸੋਸ਼ਲ ਮੀਡੀਆ ‘ਤੇ ਸਿੱਧੂ ਖਿਲਾਫ ਬੋਲਿਆ ਜਾ ਰਿਹੈ ਗਲਤ’
ਵੀਡੀਓ ਲਈ ਕਲਿੱਕ ਕਰੋ -: