ਕੁਝ ਜਾਨਵਰ ਪ੍ਰੇਮੀ ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਗਏ ਅਤੇ ਹੰਗਾਮਾ ਮਚਾ ਦਿੱਤਾ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਚੁੱਕ ਕੇ ਬਾਹਰ ਕੱਢ ਦਿੱਤਾ। ਇੱਕ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਲੰਡਨ ਦੇ ਨਾਈਟਸਬ੍ਰਿਜ ਵਿੱਚ ਨੁਸਰ-ਏਟ ਰੈਸਟੋਰੈਂਟ ਵਿੱਚ ਦਾਖ਼ਲ ਹੋਏ ਅਤੇ ਪ੍ਰਦਰਸ਼ਨ ਕੀਤਾ।
ਤੁਰਕੀ ਦੀ ਮਸ਼ਹੂਰ ਸ਼ੈੱਫ ਨੁਸਰਤ ਗੋਕਸ ਲਗਜ਼ਰੀ ਰੈਸਟੋਰੈਂਟ ਨੁਸਰ-ਏਟ ਦੀ ਮਾਲਕ ਹੈ। ਐਨੀਮਲ ਐਂਡ ਕਲਾਈਮੇਟ ਜਸਟਿਸ ਗਰੁੱਪ ‘ਐਨੀਮਲ ਰਿਬੇਲੀਅਨ’ ਦੇ ਮੈਂਬਰਾਂ ਨੇ ਇੱਥੇ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਗਰੁੱਪ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਵਿੱਚ ਮੁਲਾਜ਼ਮ ਧਰਨਾਕਾਰੀਆਂ ਨੂੰ ਬਾਹਰ ਕੱਢਦੇ ਹੋਏ ਦੇਖੇ ਜਾ ਸਕਦੇ ਹਨ।
ਗਰੁੱਪ ਦਾ ਕਹਿਣਾ ਹੈ ਕਿ ਜਾਨਵਰਾਂ ਨੂੰ ਮਾਰਨਾ ਅਤੇ ਖਾਣਾ ਠੀਕ ਨਹੀਂ ਹੈ। ਇਸ ਨਾਲ ਪੂਰੇ ਵਾਤਾਵਰਨ ਨੂੰ ਖ਼ਤਰਾ ਹੈ। ਸਾਨੂੰ ਅਜਿਹਾ ਹੋਣ ਤੋਂ ਰੋਕਣਾ ਹੋਵੇਗਾ। ਰਿਪੋਰਟਾਂ ਮੁਤਾਬਕ 8 ਪ੍ਰਦਰਸ਼ਨਕਾਰੀ ਰਿਜ਼ਰਵਰਡ ਟੇਬਲਾਂ ‘ਤੇ ਬੈਠੇ ਸਨ। ਉਨ੍ਹਾਂ ਦੇ ਹੱਥ ਵਿੱਚ ਜਾਨਵਰਾਂ ਅਤੇ ਜਲਵਾਯੂ ਜਾਗਰੂਕਤਾ ਨਾਲ ਸਬੰਧਤ ਨੋਟ ਸਨ।
‘ਐਨੀਮਲ ਰਿਬੇਲੀਅਨ’ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ- ਸਾਡੇ ਮੈਂਬਰਾਂ ਨੂੰ ਲੰਡਨ ਦੇ ਨੁਸਰ-ਏਟ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਰੈਸਟੋਰੈਂਟ ਮੀਟ ਅਤੇ ਮਾਸਾਹਾਰੀ ਪਕਵਾਨਾਂ ਲਈ ਮਸ਼ਹੂਰ ਹੈ। ਲੋਕਾਂ ਨੂੰ ਇਸ ਤਰ੍ਹਾਂ ਦਾ ਭੋਜਨ ਪਰੋਸਣਾ ਜਾਨਵਰਾਂ ਦਾ ਸ਼ੋਸ਼ਣ ਹੈ। ਇਹ ਵਾਤਾਵਰਨ ਲਈ ਵੀ ਖਤਰਾ ਹੈ। ਇਹ ਇੱਕ ਟਿਕਾਊ ਭੋਜਨ ਪ੍ਰਣਾਲੀ ਨਹੀਂ ਹੈ।
ਇਹ ਵੀ ਪੜ੍ਹੋ : ਹਿਜਾਬ ਵਿਰੋਧੀ ਪ੍ਰਦਰਸ਼ਨਾਂ ਅੱਗੇ ਝੁਕੀ ਈਰਾਨ ਸਰਕਾਰ, 2 ਮਹੀਨਿਆਂ ਮਗਰੋਂ ਮੌਰੈਲਿਟੀ ਪੁਲਿਸਿੰਗ ਖ਼ਤਮ
ਇੱਕ ਹੋਰ ਪੋਸਟ ਵਿੱਚ ਗਰੁੱਪ ਨੇ ਲਿਖਿਆ- ਸਾਡੇ ਮੈਂਬਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ। ਕਿਉਂਕਿ ਲਗਜ਼ਰੀ ਡਾਇਨਿੰਗ ਸਮਾਜ ਦੀ ਅਸਮਾਨਤਾ ਨੂੰ ਦਰਸਾਉਂਦੀ ਹੈ। ਬਰਤਾਨੀਆ ਵਿਚ ਮਹਿੰਗਾਈ ਵਧ ਰਹੀ ਹੈ। ਇੱਥੇ ਜਲਵਾਯੂ ਅਤੇ ਵਾਤਾਵਰਣ ਸੰਕਟ ਹਨ। ਇਸ ਦੇ ਬਾਵਜੂਦ ਅਮੀਰ ਲੋਕ ਲਗਜ਼ਰੀ ਡਾਇਨਿੰਗ ‘ਚ ਪੈਸਾ ਖਰਚ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: