ਉੱਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ‘ਚ ਮੋਬਾਈਲ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲ ਹੀ ‘ਚ ਦੋ ਸੁਰੱਖਿਆ ਕਰਮਚਾਰੀਆਂ ਵੱਲੋਂ ਫਿਲਮੀ ਗੀਤਾਂ ‘ਤੇ ਬਣਾਈ ਗਈ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੰਦਰ ਮੈਨੇਜਮੈਂਟ ਨੇ ਇਹ ਫੈਸਲਾ ਲਿਆ ਹੈ। ਅਗਲੇ 20 ਦਸੰਬਰ ਤੋਂ ਉੱਜੈਨ ਮਹਾਕਾਲੇਸ਼ਵਰ ਮੰਦਰ ਦੇ ਕੰਪਲੈਕਸ ‘ਚ ਮੋਬਾਈਲ ਲੈ ਕੇ ਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਇਸ ਦੇ ਨਾਲ ਹੀ ਨਵੇਂ ਸਾਲ ਦੇ ਪ੍ਰਬੰਧਾਂ ਦੇ ਮੱਦੇਨਜ਼ਰ 24 ਦਸੰਬਰ ਤੋਂ 5 ਜਨਵਰੀ ਤੱਕ ਪਾਵਨ ਅਸਥਾਨ ‘ਚ ਐਂਟਰੀ ‘ਤੇ ਵੀ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਮੰਦਰ ‘ਚ ਪ੍ਰਸ਼ਾਦ ਦੇ ਲੱਡੂਆਂ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਲੱਡੂ ਦਾ ਇਹ ਪ੍ਰਸ਼ਾਦ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ। ਹੁਣ ਇਸ ਨੂੰ ਵਧਾ ਕੇ 360 ਰੁਪਏ ਪ੍ਰਤੀ ਕਿਲੋ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਬਾਬਾ ਮਹਾਕਾਲ ਦਾ ਵਿਸ਼ਵ ਪ੍ਰਸਿੱਧ ਜੋਤਿਰਲਿੰਗ ਮੰਦਰ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਹਾਲ ਹੀ ‘ਚ ਜਿਵੇਂ ਹੀ ਮੰਦਰ ਕੰਪਲੈਕਸ ‘ਚ ਸ਼ਰਧਾਲੂਆਂ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ ਵਲੋਂ ਰੀਲਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਮੰਦਰ ਪ੍ਰਬੰਧਕ ਕਮੇਟੀ ਨੇ ਇਹ ਸਖਤ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਐਲਨ ਮਸਕ ਨੂੰ ਜਾਨ ਦਾ ਖ਼ਤਰਾ! ਬੋਲੇ- ‘ਮੈਨੂੰ ਗੋਲੀ ਮਾਰੀ ਜਾ ਸਕਦੀ ਏ ’
ਮੰਦਰ ਕਮੇਟੀ ਦੇ ਪ੍ਰਧਾਨ ਅਤੇ ਉੱਜੈਨ ਕਲੈਕਟਰ ਅਸ਼ੀਸ਼ ਸਿੰਘ ਨੇ ਦੱਸਿਆ ਕਿ ਸ਼੍ਰੀ ਮਹਾਕਾਲ ਮਹਾਲੋਕ ਦੇ ਗਠਨ ਤੋਂ ਬਾਅਦ ਸ਼੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧਕ ਕਮੇਟੀ ਦੀ ਪਹਿਲੀ ਅਤੇ ਮਹੱਤਵਪੂਰਨ ਬੈਠਕ 5 ਦਸੰਬਰ ਨੂੰ ਆਯੋਜਿਤ ਕੀਤੀ ਗਈ ਸੀ। ਸਿੰਘ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ 20 ਦਸੰਬਰ 2022 ਤੋਂ ਸ਼੍ਰੀ ਮਹਾਕਾਲ ਮੰਦਰ ‘ਚ ਮੋਬਾਇਲ ਅਤੇ ਬੈਗ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਦੇ ਲਈ ਅਗਲੇ 15 ਦਿਨਾਂ ਦੇ ਅੰਦਰ ਮੰਦਰ ਦੇ ਬਾਹਰ ਲਾਕਰ ਦੀ ਸੁਵਿਧਾ ਬਣਾ ਦਿੱਤੀ ਜਾਵੇਗੀ। ਇਹ ਨਿਯਮ ਮੰਦਰ ਦੇ ਪੁਜਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ‘ਤੇ ਵੀ ਲਾਗੂ ਹੋਵੇਗਾ। ਨਿਯਮ ਦੀ ਉਲੰਘਣਾ ਕਰਨ ਅਤੇ ਫੜੇ ਜਾਣ ‘ਤੇ ਜੁਰਮਾਨੇ ਦੀ ਵਿਵਸਥਾ ਹੋਵੇਗੀ। ਜੁਰਮਾਨਾ ਕਿੰਨਾ ਹੋਵੇਗਾ ਇਸ ਬਾਰੇ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਸਿੰਘ ਨੇ ਦੱਸਿਆ ਕਿ ਨਵੇਂ ਸਾਲ ‘ਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੀ ਆਮਦ ਨੂੰ ਧਿਆਨ ‘ਚ ਰੱਖਦੇ ਹੋਏ 24 ਦਸੰਬਰ ਤੋਂ 5 ਜਨਵਰੀ ਤੱਕ ਮੰਦਰ ਦੇ ਪਾਵਨ ਅਸਥਾਨ ‘ਚ ਪੂਰਨ ਤਰ੍ਹਾਂ ਤੋਂ ਪਾਬੰਦੀ ਰਹੇਗੀ। ਮੰਦਰ ਕਮੇਟੀ ਨੂੰ ਲੱਡੂ ਪ੍ਰਸ਼ਾਦੀ ਵਿੱਚ ਕਰੀਬ 74 ਰੁਪਏ ਪ੍ਰਤੀ ਕਿਲੋ ਦਾ ਘਾਟਾ ਝੱਲਣਾ ਪੈ ਰਿਹਾ ਸੀ। ਇਸ ਦੇ ਮੱਦੇਨਜ਼ਰ ਅਗਲੇ 2 ਤੋਂ 3 ਦਿਨਾਂ ਦੇ ਅੰਦਰ 14 ਰੁਪਏ ਦੇ ਘਾਟੇ ਨਾਲ ਇਨ੍ਹਾਂ ਦਾ ਰੇਟ ਵਧਾ ਕੇ 360 ਰੁਪਏ ਪ੍ਰਤੀ ਕਿਲੋ ਕਰਨ ਦਾ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: