ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁੱਧਵਾਰ ਨੂੰ ਸਟੇਸ਼ਨ ਦੇ ਪਲੇਟਫਾਰਮ ‘ਤੇ ਖੜ੍ਹੇ TTE ‘ਤੇ ਬਿਜਲੀ ਦੀ ਤਾਰ ਡਿੱਗ ਗਈ। ਇਸ ਕਾਰਨ ਟੀਟੀਈ ਦੇ ਸਰੀਰ ‘ਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਅਤੇ ਉਹ ਪਟੜੀ ‘ਤੇ ਡਿੱਗ ਪਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਟੀਟੀਈ ਪਲੇਟਫਾਰਮ ‘ਤੇ ਖੜ੍ਹੇ ਹੋ ਕੇ ਗੱਲ ਕਰ ਰਹੇ ਹਨ।
ਫਿਰ ਬਿਜਲੀ ਦੀ ਤਾਰ ਪਿੱਛਿਓਂ ਟੁੱਟ ਕੇ ਉਸ ਦੇ ਸਿਰ ‘ਤੇ ਜਾ ਡਿੱਗੀ, ਜਿਸ ਕਰਕੇ ਉਸ ਦੇ ਸਾਰੇ ਸਰੀਰ ‘ਤੇ ਚੰਗਿਆੜੀਆਂ ਦੌੜ ਗਈਆਂ ਅਤੇ ਉਹ ਪਟੜੀ ਦੇ ਵਿਚਕਾਰ ਡਿੱਗ ਗਿਆ। ਕੋਲ ਖੜ੍ਹੇ TTE ਇਹ ਦੇਖ ਕੇ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ : ਆਈਫੋਨ ਯੂਜ਼ਰਸ ਨੂੰ ਮਹਿੰਗਾ ਪਏਗਾ Twitter ਬਲੂ ਟਿਕ! ਦੇਣੇ ਪੈ ਸਕਦੇ ਨੇ ਬਾਕੀਆਂ ਤੋਂ ਵੱਧ ਪੈਸੇ
ਸਟੇਸ਼ਨ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਟੀਟੀਈ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਬਲ ਢਿੱਲੀ ਸੀ, ਜੋ ਕਿ ਇੱਕ ਪੰਛੀ ਦੇ ਟਕਰਾਉਣ ਤੋਂ ਬਾਅਦ ਟੀਟੀਈ ਦੇ ਸਿਰ ‘ਤੇ ਡਿੱਗ ਗਈ।
ਵੀਡੀਓ ਲਈ ਕਲਿੱਕ ਕਰੋ -: