ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ ਕਾਇਮ ਹੈ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਚ 4 ਪੰਜਾਬੀਆਂ ਨੂੰ ਥਾਂ ਮਿਲੀ ਹੈ। ਜਿਨ੍ਹਾਂ ਪੰਜਾਬੀਆਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ’ਚ ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਸ਼ਾਮਲ ਹਨ।
ਪੰਜਾਬੀ ਮੂਲ ਦੇ ਜਗਰੂਪ ਬਰਾੜ ਨੂੰ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆਂ ਦੀ ਐਨਡੀਪੀ ਸਰਕਾਰ ਵਿਚ ਸੂਬਾ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਜਗਰੂਪ ਸਿੰਘ ਬਰਾੜ ਨੂੰ ਵਪਾਰ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਤੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, PM ਮੋਦੀ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ
ਦੱਸ ਦੇਈਏ ਕਿ ਰਵੀ ਕਾਹਲੋਂ ਪਹਿਲਾਂ ਵੀ ਮੰਤਰੀ ਸਨ ਤੇ ਉਹ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਹੈਰੀ ਬੈਂਸ ਵੀ ਪਹਿਲਾਂ ਮੰਤਰੀ ਰਹਿ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਨਵੀਂ ਮੰਤਰੀ ਮੰਡਲ ਨੂੰ ਵਿਕਟੋਰੀਆ ਦੇ ਗਵਰਨਮੈਂਟ ਹਾਊਸ ਵਿਚ ਸਹੁੰ ਦਿਵਾਈ ਗਈ।
ਵੀਡੀਓ ਲਈ ਕਲਿੱਕ ਕਰੋ -: