ਚੀਨ ਦੀ ਜ਼ੀਰੋ ਕੋਵਿਡ ਨੀਤੀ ਦੇ ਸਖ਼ਤ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਬੀਜਿੰਗ ਨਿਵਾਸੀਆਂ ਨੇ ਜ਼ੁਕਾਮ ਦੀਆਂ ਦਵਾਈਆਂ ਖਤਮ ਹੋਣ ਅਤੇ ਫਾਰਮੇਸੀਆਂ ‘ਤੇ ਲੰਬੀਆਂ ਲਾਈਨਾਂ ਦੀ ਸ਼ਿਕਾਇਤ ਕੀਤੀ ਹੈ। ਜਦਕਿ ਚੀਨੀ ਖੋਜ ਇੰਜਣ Baidu ਮੁਤਾਬਕ ਪਿਛਲੇ ਹਫ਼ਤੇ ਵਿੱਚ ਬੁਖਾਰ ਘਟਾਉਣ ਵਾਲੇ ibuprofen ਦੀ ਖੋਜ ਵਿੱਚ 430 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਤੇਜ਼ੀ ਨਾਲ ਵਧ ਰਹੇ ਐਂਟੀਜੇਨ ਟੈਸਟਾਂ ਅਤੇ ਦਵਾਈਆਂ ਦੀ ਵਧਦੀ ਮੰਗ ਨੇ ਉੱਚੀਆਂ ਕੀਮਤਾਂ ਦੇ ਨਾਲ ਇੱਕ ਬਹੁਤ ਵੱਡਾ ਕਾਲਾ ਬਾਜ਼ਾਰ ਤਿਆਰ ਕਰ ਦਿੱਤਾ ਹੈ। ਦਵਾਈਆਂ ਦੇ ਖਰੀਦਦਾਰ ‘ਡੀਲਰਾਂ’ ਤੋਂ ਮਾਲ ਲੈਣ ਲਈ ਕੋਈ ਨਾ ਕੋਈ ਰਾਹ ਲੱਭ ਰਹੇ ਹਨ, ਜਿਸ ਦੀ ਜਾਣਕਾਰੀ WeChat ਗਰੁੱਪਾਂ ‘ਚ ਭੇਜੀ ਜਾ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਰਾਜਧਾਨੀ ਬੀਜਿੰਗ ਵਿੱਚ ਮਾਰਕੀਟ ਰੈਗੂਲੇਟਰੀ ਅਧਿਕਾਰੀ 300,000 ਯੂਆਨ ($ 43,000) ਦੇ ਜੁਰਮਾਨੇ ਦੇ ਨਾਲ ਉੱਚ ਕੀਮਤ ‘ਤੇ ਟੈਸਟ ਕਿੱਟਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਕਾਰੋਬਾਰ ‘ਤੇ ਪਾਬੰਦੀ ਲਗਾ ਰਹੇ ਹਨ। ਅਜਿਹੇ ‘ਚ ਚੀਨ ‘ਚ ਬੁਖਾਰ ਤੋਂ ਪੀੜਤ ਲੋਕਾਂ ਨੇ ਹੁਣ ਇਲਾਜ ਲਈ ਘਰੇਲੂ ਨੁਸਖੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ASI ਭਰਤੀ, ਆਰਮੀ ਕਲਰਕ ਨੇ ਪਤਨੀ ਦੇ ਨਾਂ ਭਰੇ 2 ਫਾਰਮ, ਹੋਇਆ ਗ੍ਰਿਫ਼ਤਾਰ
ਸੋਸ਼ਲ ਮੀਡੀਆ ਯੂਜ਼ਰਸ ਆਪਣੇ ਘਰੇਲੂ ਨੁਸਖਿਆਂ ਨੂੰ ਸ਼ੇਅਰ ਕਰ ਰਹੇ ਹਨ, ਤਾਂ ਜੋ ਹੋਰ ਲੋਕ ਵੀ ਇਹਨਾਂ ਦਾ ਲਾਭ ਉਠਾ ਸਕਣ। ਚੀਨ ਵਿੱਚ ਲੱਖਾਂ ਕਮਜ਼ੋਰ ਬਜ਼ੁਰਗਾਂ ਦਾ ਅਜੇ ਤੱਕ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੈ। ਜਦੋਂਕਿ ਕੋਰੋਨਾ ਵਾਲੇ ਮਰੀਜ਼ਾਂ ਦੀ ਆਉਣ ਵਾਲੀ ਗਿਣਤੀ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਸਾਧਨਾਂ ਦੀ ਵੱਡੀ ਘਾਟ ਹੈ।
ਚੀਨ ਵਿੱਚ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਨੂੰ ਟਰੈਕ ਕਰਨਾ ਹੁਣ ਅਸੰਭਵ ਹੈ। ਚੀਨ ਦੇ ਚੋਟੀ ਦੇ ਸਿਹਤ ਸੰਗਠਨ ਨੇ ਦੇਸ਼ ਦੀ ਜ਼ੀਰੋ ਕੋਵਿਡ ਨੀਤੀ ਨੂੰ ਅਚਾਨਕ ਛੱਡੇ ਜਾਣ ਤੋਂ ਬਾਅਦ ਬੀਜਿੰਗ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਦੀ ਚਿਤਾਵਨੀ ਦਿੱਤੀ ਹੈ। ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿਚ ਚੀਨ ਨੇ ਪਿਛਲੇ ਹਫਤੇ ਹੀ ਲਗਭਗ 3 ਸਾਲਾਂ ਲਈ ਮਾਸ ਟੈਸਟਿੰਗ ਅਤੇ ਕੁਆਰੰਟੀਨ ਦੀਆਂ ਪਾਬੰਦੀਆਂ ਨੂੰ ਢਿੱਲਾ ਕਰ ਦਿੱਤਾ ਹੈ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਹੁਣ ਟੈਸਟਿੰਗ ਦੀ ਲੋੜ ਨਹੀਂ ਹੈ, ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਮੰਨਿਆ ਕਿ ਅਸਲ ਗਿਣਤੀ ਦਾ ਪਤਾ ਲਗਾਉਣਾ ਹੁਣ ਸੰਭਵ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: