ਇੰਗਲਿਸ਼ ਚੈਨਲ ਵਿਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਲਗਭਗ 40 ਪ੍ਰਵਾਸੀ ਯਾਤਰੀਆਂ ਨੂੰ ਲਿਜਾ ਰਹੀ ਇਕ ਛੋਟੀ ਕਿਸ਼ਤੀ ਚੈਨਲ ਵਿਚ ਡੁੱਬ ਗਈ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ।ਯੂਕੇ ਸਰਕਾਰ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਲਾਈਫਬੋਟ, ਹੈਲੀਕਾਪਟਰ ਅਤੇ ਬਚਾਅ ਟੀਮਾਂ ਫਰਾਂਸ ਅਤੇ ਬ੍ਰਿਟਿਸ਼ ਜਲ ਸੈਨਾਵਾਂ ਨਾਲ ਕੰਮ ਕਰ ਰਹੀਆਂ ਹਨ। ਕਿਸ਼ਤੀ ਪਲਟਣ ਤੋਂ ਬਾਅਦ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਇਸ ਹਫਤੇ ਘੱਟ ਤੋਂ ਘੱਟ 500 ਤੋਂ ਵੱਧ ਪ੍ਰਵਾਸੀ ਯਾਤਰੀਆਂ ਨੇ ਛੋਟੀ ਕਿਸ਼ਤੀ ਜ਼ਰੀਏ ਚੈਨਲ ਵਿਚ ਯਾਤਰਾ ਕੀਤੀ। ਇਸ ਸਾਲ ਫਰਾਂਸ ਤੋਂ 40000 ਲੋਕਾਂ ਨੇ ਬ੍ਰਿਟੇਨ ਦੀ ਯਾਤਰਾ ਕੀਤੀ।ਇਸ ਤੋਂ ਇਲਾਵਾ ਅਫਗਾਨਿਸਤਾਨ, ਈਰਾਨ, ਯੂਰਪ ਦੇ ਕਈ ਲੋਕਾਂ ਨੇ ਚੈਨਲ ਜ਼ਰੀਏ ਬ੍ਰਿਟੇਨ ਦੀ ਯਾਤਰਾ ਕੀਤੀ। ਗੌਰਤਲਬ ਹੈ ਕਿ ਪਿਛਲੇ ਸਾਲ ਸਮੁੰਦਰ ਪਾਰ ਕਰਨ ਵਾਲੇ ਅਲਬਿਨਾਈ ਲੋਕਾਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ।
ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਟਵਿੱਟਰ ‘ਤੇ ਕਿਹਾ ਕਿ ਮੈਨੂੰ ਅੱਜ ਸਵੇਰੇ ਚੈਨਲ ‘ਤੇ ਇੱਕ ਦੁਖਦਾਈ ਘਟਨਾ ਬਾਰੇ ਪਤਾ ਲੱਗਾ ਅਤੇ ਮੈਨੂੰ ਇਸ ਘਟਨਾ ਬਾਰੇ ਲਗਾਤਾਰ ਅਪਡੇਟਸ ਮਿਲ ਰਹੀਆਂ ਹਨ। ਇਹ ਘਟਨਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੁਆਰਾ ਦੇਸ਼ ਤੋਂ ਪ੍ਰਵਾਸੀਆਂ ਨੂੰ ਰੋਕਣ ਲਈ ਚੈਨਲ ਪਾਰ ਕਰਨ ਵਾਲੀਆਂ ਛੋਟੀਆਂ ਕਿਸ਼ਤੀਆਂ ਨੂੰ ਰੋਕਣ ਲਈ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਯੋਜਨਾ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਵਾਪਰੀ ਹੈ।
ਇਹ ਵੀ ਪੜ੍ਹੋ:ਐਸਿਡ ਅਟੈਕ ‘ਤੇ ਸਵਾਤੀ ਮਾਲੀਵਾਲ ਦਾ ਦਿੱਲੀ ਪੁਲਿਸ ਨੂੰ ਨੋਟਿਸ, ਕਿਹਾ- ‘ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ’
ਜ਼ਿਕਰਯੋਗ ਹੈ ਕਿ ਛੋਟੀਆਂ ਕਿਸ਼ਤਾਂ ਰਾਹੀਂ ਲੋਕ ਬ੍ਰਿਟੇਨ ਵਿਚ ਦਾਖਲ ਹੋ ਰਹੇ ਹਨ। ਖਾਸ ਕਰਕੇ ਜਦੋਂ ਦੇਸ਼ ਨੇ ਯੂਰਪੀ ਸੰਘ ਛੱਡਣ ਲਈ ਮਤਦਾਨ ਕੀਤਾ ਤਾਂ ਜੋ ਉਹ ਆਪਣੀਆਂ ਸਰਹੱਦਾਂ ਨੂੰ ਬੇਹਤਰ ਤਰੀਕੇ ਨਾਲ ਕੰਟਰੋਲ ਕਰ ਸਕਣ। ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣੇ ਜੀਵਨ ਨੂੰ ਜੋਖਿਸ ਵਿਚ ਪਾਉਣ ਤੋਂ ਰੋਕਣ ਅਤੇ ਵੱਡੀ ਕੀਮਤ ‘ਤੇ ਯਾਤਰਾ ਦੀ ਵਿਵਸਥਾ ਕਰਨ ਵਾਲੇ ਲੋਕਾਂ ਦੇ ਤਸਕਰਾਂ ਦੇ ਵਪਾਰ ਮਾਡਲ ਨੂੰ ਤੋੜਨ ਲਈ ਸਖਤ ਕਾਨੂੰਨ ਦੀ ਵੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: