ਰਾਜਪਾਲ ਵੱਲੋਂ ਚਿੱਠੀ ਦਾ ਜਵਾਬ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਰਾਜਪਾਲ ਪੁਰੋਹਿਤ ਨਾਲ ‘ਆਪ’ ਸਰਕਾਰ ਦੇ ਸਬੰਧ ਚੰਗੇ ਹਨ ਅਤੇ ਚੰਡੀਗੜ੍ਹ ਦੇ ਐੱਸ.ਐੱਸ.ਪੀ. ਦੇ ਅਹੁਦੇ ‘ਤੇ ਨਿਯੁਕਤੀ ਲਈ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਿਆ ਗਿਆ ਹੈ।
ਮੁੱਖ ਮੰਤਰੀ ਮਾਨ ਦੀ ਇਹ ਟਿੱਪਣੀ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮਾਨ ਨੂੰ ਇੱਕ ਪੱਤਰ ਲਿਖੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮਾਨ ਨੇ ਤੱਥਾਂ ਨੂੰ ਵਿਚਾਰੇ ਬਿਨਾਂ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਬੁਲਾਉਣ ਦਾ ਮੁੱਦਾ ਉਠਾਇਆ ਹੈ।
ਦੱਸ ਦੇਈਏ ਕਿ ਕੁਲਦੀਪ ਸਿੰਘ ਚਾਹਲ ਨੂੰ ਰਾਜਪਾਲ ਪੁਰੋਹਿਤ ਨੇ 12 ਦਸੰਬਰ ਨੂੰ ਪੰਜਾਬ ਕੇਡਰ ਵਿੱਚ ਵਾਪਸ ਭੇਜ ਦਿੱਤਾ ਸੀ। ਚਾਹਲ ਨੂੰ ਮਾੜੇ ਵਿਹਾਰ ਦੇ ਦੋਸ਼ ਹੇਠ ਸੇਵਾ ਕਾਲ ਪੂਰੀ ਹੋਣ ਤੋਂ 10 ਮਹੀਨੇ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ ਹੈ, ਜਿਸ ‘ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ।
ਰਾਜਪਾਲ ਨੇ ਇਸ ਸਬੰਧੀ ਪੰਜਾਬ ਬਨਾਮ ਹਰਿਆਣਾ ਦਾ ਬੇਲੋੜਾ ਮੁੱਦਾ ਉਠਾਉਣ ‘ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਪੂਰੇ ਮਾਮਲੇ ‘ਤੇ ਜਦੋਂ ਵੀਰਵਾਰ ਨੂੰ ਹੁਸ਼ਿਆਰਪੁਰ ‘ਚ ਪੱਤਰਕਾਰਾਂ ਵੱਲੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨਾਲ ਸਾਡੇ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਏ, ਸਭ ਠੀਕ ਹੋ ਗਿਆ ਏ, ਅਸੀਂ ਇੱਕ ਪੈਨਲ ਭੇਜਿਆ ਹੈ ਅਤੇ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਨੂੰ ਜਲਦ ਹੀ ਚੰਡੀਗੜ੍ਹ ਐੱਸ.ਐੱਸ.ਪੀ. ਨਿਯੁਕਤ ਕੀਤਾ ਜਾਏਗਾ।”
ਇਹ ਵੀ ਪੜ੍ਹੋ : ‘ਪੱਪੂ ਨੂੰ ਆਪਣੇ ਘਰ ‘ਚ ਹੀ ਲੱਭੋ, ਉਥੇ ਹੀ ਮਿਲੇਗਾ’, ਮਹੂਆ ‘ਤੇ ਸੀਤਾਰਮਣ ਦਾ ਪਲਟਵਾਰ
ਬੀਤੇ ਦਿਨੀਂ ਮੁੱਖ ਮੰਤਰੀ ਮਾਨ ਨੇ ਚਿੱਠੀ ਵਿਚ ਲਿਖਿਆ ਸੀ ਕਿ ਪੰਜਾਬ ਵੱਲੋਂ 3 ਨਾਵਾਂ ਦਾ ਪੈਨਲ ਭੇਜਿਆ ਜਾਵੇਗਾ, ਉਨ੍ਹਾਂ ਵਿਚੋਂ ਕਿਸੇ ਇਕ ਨਾਂ ‘ਤੇ ਮੋਹਰ ਲੱਗੇਗੀ। ਨਾਰਾਜ਼ ਸੀਐੱਮ ਨੇ ਕਿਹਾ ਸੀ ਕਿ ਸਰਕਾਰ ਨੂੰ ਐੱਸੈੱਸਪੀ ਦੀ ਨਿਯੁਕਤੀ ਨੂੰ ਲੈ ਕੇ ਨੋਟਿਸ ਭੇਜਿਆ ਜਾਣਾ ਚਾਹੀਦਾ ਸੀ। ਐੱਸਐੱਸਪੀ ਚਾਹਲ ਨੂੰ ਸਮੇਂ ਤੋਂ ਪਹਿਲਾਂ ਕਿਉਂ ਹਟਾਇਆ ਗਿਆ। ਐੱਸਐੱਸਪੀ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ ਜੋ ਅਜੇ ਪੂਰਾ ਨਹੀਂ ਹੋਇਆ ਹੈ। ਚਹਿਲ ਦਾ ਕਾਰਜਕਾਲ ਅਜੇ ਸਤੰਬਰ ਤੱਕ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਐੱਸਐੱਸਪੀ ਦੀ ਨਿਯੁਕਤੀ ਤੋਂ ਪਹਿਲਾਂ ਸਰਕਾਰ ਵੱਲੋਂ 3 ਨਾਵਾਂ ਦਾ ਪੈਨਲ ਭੇਜਿਆ ਜਾਂਦਾ ਹੈ ਫਿਰ ਉਨ੍ਹਾਂ ਵਿਚੋਂ ਕਿਸੇ ਇਕ ਨਾਂ ‘ਤੇ ਮੋਹਰ ਲੱਗਦੀ ਹੈ।
ਇਸ ‘ਤੇ ਜਵਾਬ ਵਿੱਚ ਰਾਜਪਾਲ ਨੇ ਕਿਹਾ ਕਿ ਤੁਹਾਡੇ ਵੱਲੋਂ ਲਿਖਿਆ ਪੱਤਰ ਇਹ ਦਰਸਾਉਂਦਾ ਹੈ ਕਿ ਉਕਤ ਚਿੱਠੀ ਲਿਖਦੇ ਤੇ ਭੇਜਦੇ ਸਮੇਂ ਤੱਥਾਂ ਦਾ ਪਤਾ ਲਗਾਉਣ ਲਈ ਸਾਵਧਾਨੀ ਨਹੀਂ ਵਰਤੀ ਗਈ ਹੈ। ਜੇਕਰ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਤਾਂ ਇਸ ਤਰ੍ਹਾਂ ਦਾ ਪੱਤਰ ਪਹਿਲੀ ਵਾਰ ਵਿਚ ਹੀ ਨਹੀਂ ਲਿਖਿਆ ਜਾ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: