ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ‘ਤੇ ਤਣਾਅ ਕਾਫੀ ਵੱਧ ਗਿਆ ਹੈ। ਅੱਜ ਯਾਨੀ 15 ਦਸੰਬਰ ਨੂੰ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਡੂਰੰਡ ਲਾਈਨ ‘ਤੇ ਚਮਨ ਖੇਤਰ ‘ਚ ਪਾਕਿਸਤਾਨੀ ਖੇਤਰ ‘ਚ ਰਾਕੇਟ ਦਾਗੇ। ਇਸ ਕਾਰਨ ਪਾਕਿਸਤਾਨ ਵਾਲੇ ਪਾਸਿਓਂ ਕਈ ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਵਿੱਚ 4 ਪਾਕਿਸਤਾਨੀ ਫੌਜੀ ਮਾਰੇ ਗਏ ਹਨ।
ਡੂਰੰਡ ਲਾਈਨ ਦੇ ਪਾਕਿਸਤਾਨ ਵਾਲੇ ਪਾਸੇ ਔਰਤਾਂ ਅਤੇ ਬੱਚਿਆਂ ਸਣੇ ਘੱਟੋ-ਘੱਟ 15 ਨਾਗਰਿਕ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਮੁਤਾਬਕ ਅਫਗਾਨ ਸਰਹੱਦੀ ਬਲਾਂ ਨੇ ਪਾਕਿਸਤਾਨੀ ਚੌਕੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।
ਕਾਬੁਲ ਤੋਂ ਮਿਲੀਆਂ ਖਬਰਾਂ ਮੁਤਾਬਕ ਚਮਨ ਸਰਹੱਦੀ ਲਾਂਘੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਲੜਾਕਿਆਂ ਅਤੇ ਅਫਗਾਨ ਤਾਲਿਬਾਨ ਦੋਵਾਂ ਦੁਆਰਾ ਭਾਰੀ ਮਸ਼ੀਨ ਗਨ ਅਤੇ ਮੋਰਟਾਰ ਗੋਲੀਬਾਰੀ ਵਿੱਚ 15 ਤੋਂ ਵੱਧ ਨਾਗਰਿਕ ਜ਼ਖਮੀ ਹੋ ਗਏ। ਇਸ ਕਾਰਨ ਮੈਡੀਕਲ ਐਮਰਜੈਂਸੀ ਐਲਾਣੀ ਗਈ।
ਪਾਕਿਸਤਾਨੀ ਫੌਜ ਨੇ ਸਰਹੱਦ ‘ਤੇ ਵਾੜ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਝੜਪਾਂ ਹੋਈਆਂ। ਇਸ ਕਾਰਵਾਈ ਨੇ ਟੀਟੀਪੀ ਅਤੇ ਅਫਗਾਨ ਤਾਲਿਬਾਨ ਦੋਵਾਂ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ ਤਾਲਿਬਾਨ ਵੱਲੋਂ ਸਰਹੱਦ ਪਾਰ ਤੋਂ ਕੀਤੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ
ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਅਫਗਾਨ ਤਾਲਿਬਾਨ ਨੇ ਸਰਹੱਦ ਪਾਰ ਤੋਂ ਗੋਲੀਬਾਰੀ ਦੌਰਾਨ ਤੋਪਖਾਨੇ ਅਤੇ ਮੋਰਟਾਰ ਸਣੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ। ਤਾਜ਼ਾ ਘਟਨਾ ਉਦੋਂ ਵਾਪਰੀ ਜਦੋਂ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਕਮਾਂਡਰ ਪਾਕਿਸਤਾਨੀ ਫੌਜੀ ਹੈੱਡਕੁਆਰਟਰ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਮੁਲਾਕਾਤ ਕੀਤੀ।
ਦੱਸਿਆ ਗਿਆ ਕਿ ਅਫਗਾਨ ਤਾਲਿਬਾਨ ਵੱਲੋਂ ਦਾਗੇ ਗਏ ਮੋਰਟਾਰ ਨਾਲ ਪਾਕਿਸਤਾਨੀ ਸਰਹੱਦ ‘ਤੇ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਟੀਟੀਪੀ ਅਤੇ ਅਫਗਾਨ ਤਾਲਿਬਾਨ ਦੋਵਾਂ ਨੇ ਪਾਕਿਸਤਾਨੀ ਫੌਜੀਆਂ ‘ਤੇ ਹਮਲਾ ਕੀਤਾ। ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦੀਆਂ ਝੜਪਾਂ ਦਾ ਸਿਲਸਿਲਾ ਫੈਲ ਚੁੱਕਾ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ ਨੇੜੇ ਇਕ-ਦੂਜੇ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਨ੍ਹਾਂ ‘ਚ ਕਈ ਨਾਗਰਿਕ ਜ਼ਖਮੀ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: