ਜਲੰਧਰ ਵਾਲਿਆਂ ਨੂੰ ਸ਼ੁੱਕਰਵਾਰ ਨੂੰ ਮਹਾਨਗਰ ਵਿੱਚ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਵੱਲੋਂ ਮੁਰੰਮਤ ਦੇ ਕੰਮਾਂ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਗੁੱਲ ਰਹੇਗੀ।
ਇਸ ਦੌਰਾਨ ਸ਼ਹਿਰ ਦੀਆਂ ਕਾਲੋਨੀਆਂ, ਰੋਜ਼ ਗਾਰਡਨ, ਮਹਾਰਾਜਾ ਗਾਰਡਨ, ਰਸੀਲਾ ਨਗਰ ਆਦਿ ਇਲਾਕਿਆਂ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਗੁੱਲ ਰਹੇਗੀ।
ਇਹ ਵੀ ਪੜ੍ਹੋ : ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ
ਜਦਕਿ ਐਲਡੇਕੋ ਗ੍ਰੀਨ, ਆਲੂ ਫਾਰਮ, ਸਤਨਾਮ ਹਸਪਤਾਲ, ਮਨਦੀਪ ਕੋਲਡ ਸਟੋਰ, ਗਿੱਲ ਕਲੋਨੀ, ਫਲੈਟ, ਸੀਵਰ ਰੈਜ਼ੀਡੈਂਸੀ, ਰੈੱਡ ਰੋਜ਼ ਕਲੋਨੀ, ਦਾਦਰਾ ਮੁਹੱਲਾ, ਢੱਟ ਕੋਲਡ ਸਟੋਰ, ਫਲੈਟ, ਟਾਵਰ ਇਨਕਲੇਵ ਫੇਜ਼-1, 2, 3, ਅਬਾਦੀ ਧਰਮਪੁਰਾ, ਖੁਰਲਾ ਕਿੰਗਰਾ, ਫਲੈਟ, ਆਲ ਇੰਡੀਆ ਰੇਡੀਓ ਆਦਿ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: