ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਆਈਫੋਨ ਨੇ ਇਕ ਜੋੜੇ ਦੀ ਜਾਨ ਬਚਾ ਲਈ। ਇਹ ਘਟਨਾ ਹੁਣੇ ਜਿਹੇ ਹੀ ਵਾਪਰੀ ਹੈ। ਕਾਰ ਵਿਚ ਇਕ ਕੱਪਲ ਜਾ ਰਹੇ ਸਨ ਕਿ ਕੁਝ ਕਾਰਨਾਂ ਤੋਂ ਉਨ੍ਹਾਂ ਦੀ ਕਾਰ ਪਹਾੜ ਦੀ ਚੋਟੀ ਤੋਂ 300 ਫੁੱਟ ਡੂੰਘੀ ਖਾਈ ਵਿਚ ਜਾ ਡਿੱਗੀ। ਇਸ ਦਰਮਿਆਨ ਹੇਠਾਂ ਜਾ ਕੇ ਉਨ੍ਹਾਂ ਦੀ ਕਾਰ ਫਸ ਗਈ ਤੇ ਉਹ ਜ਼ਿੰਦਗੀ ਤੇ ਮੌਤ ਦੇ ਵਿਚ ਝੂਲਦੇ ਰਹੇ।
ਉਨ੍ਹਾਂ ਦੇ ਆਈਫੋਨ ਦਾ ਨੈਟਵਰਕ ਵੀ ਚਲਾ ਗਿਆ। ਇਸ ਵਿਚ ਉਨ੍ਹਾਂ ਦੇ ਆਈਫੋਨ ਐੱਸਓਐੱਸ ਫੀਚਰ ਨੇ ਡਿਟੈਕਟ ਕਰ ਲਿਆ ਕਿ ਕਾਰ ਦਾ ਕ੍ਰੈਸ਼ ਹੋਇਆ ਹੈ। ਇਸ ਫੀਚਰ ਨੇ ਸੈਟੇਲਾਈਟ ਟੈਕਸਟ ਮੈਸੇਜ ਭੇਜ ਦਿੱਤਾ ਜੋ ਐਪਲ ਦੇ ਰੀਲੇ ਸੈਂਟਰ ਜਾ ਪਹੁੰਚਿਆ। ਉਥੋਂ ਦੇ ਮੁਲਾਜਮਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾਤੇ ਹੈਲੀਕਾਪਟਰ ਨਾਲ ਬਚਾਅ ਦਲ ਵੀ ਉਥੇ ਪਹੁੰਚ ਗਿਆ।
ਇਹ ਵੀ ਪੜ੍ਹੋ : ਲਾੜੇ ਦਾ ਪਿਤਾ ਬਣਿਆ ਹੋਰਨਾਂ ਲਈ ਮਿਸਾਲ: ਕੰਨਿਆ ਦਾਨ ਸਮੇਂ ਕੁੜੀ ਵਾਲਿਆਂ ਵੱਲੋਂ ਦਿੱਤੀ ਵੱਡੀ ਰਕਮ ਨੂੰ ਹੱਥ ਜੋੜ ਕੇ ਕੀਤਾ ਵਾਪਸ
ਇਸ ਦੇ ਬਾਅਦ ਦੋਵੇਂ ਨੂੰ ਹੈਲੀਕਾਪਟਰ ਦੇ ਸਹਾਰੇ ਉਥੋਂ ਕੱਢਿਆ ਗਿਆ ਤੇ ਸਫਲ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਸਰਚ ਟੀਮ ਨੇ ਆਪਣੇ ਟਵਿੱਟਰ ‘ਤੇ ਵੀ ਸ਼ੇਅਰ ਕੀਤਾ। ਘਟਨਾ ਦੇ ਬਾਅਦ ਲੋਕ ਇਸ ਫੀਚਰ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: