ਹਵਾਈਅਨ ਏਅਰਲਾਈਨਜ਼ ਦਾ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਿਆ। ਫੀਨਿਕਸ ਤੋਂ ਹੋਨੋਲੁਲੂ ਜਾ ਰਹੇ ਜਹਾਜ਼ ਦਾ ਆਸਮਾਨ ਵਿਚ ਅਚਾਨਕ ਸੰਤੁਲਨ ਵਿਗੜ ਗਿਆ। ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਹੋਨੋਲੁਲੂ ਏਅਰਪੋਰਟ ਦੀ ਐਮਰਜੈਂਸੀ ਮੈਡੀਕਲ ਏਜੰਸੀ ਮੁਤਾਬਕ ਆਸਮਾਨ ਵਿਚ ਜਹਾਜ਼ ਇਕ ਤੂਫਾਨ ਵਿਚ ਫਸ ਗਿਆ ਸੀ। ਲੈਂਡਿੰਗ ਤੋਂ ਲਗਭਗ 30 ਮਿੰਟ ਪਹਿਲਾਂ ਹੀ ਜਹਾਜ਼ ਨੇ ਤੂਫਾਨ ਦਾ ਸਾਹਮਣਾ ਕੀਤਾ। ਘਟਨਾ ਨਾਲ ਜਹਾਜ਼ ਵਿਚ ਕਾਫੀ ਉਥਲ-ਪੁਥਲ ਮਚੀ ਜਿਸ ਨਾਲ ਦਰਜਨਾਂ ਯਾਤਰੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ
ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਕਿਹਾ ਕਿ ਫੀਨਿਕਸ ਤੋਂ ਹਵਾਈ ਏਅਰਲਾਈਨਜ਼ ਦੀ ਉਡਾਣ ਦੇ 36 ਯਾਤਰੀਆਂ ਦਾ ਹਵਾਈ ਅੱਡੇ ‘ਤੇ ਹੀ ਇਲਾਜ ਕੀਤਾ ਗਿਆ। ਉਨ੍ਹਾਂ ‘ਚੋਂ 20 ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਇਸ ਲਈ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਨ੍ਹਾਂ 20 ਯਾਤਰੀਆਂ ‘ਚੋਂ 11 ਗੰਭੀਰ ਰੂਪ ਨਾਲ ਜ਼ਖਮੀ ਹਨ। ਜਦਕਿ 09 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਯਾਤਰੀਆਂ ਦੇ ਸਿਰ ਵੀ ਪਾਟ ਗਏ ਹਨ, ਜਦੋਂ ਕਿ ਕਈਆਂ ਨੂੰ ਝਰੀਟਾਂ ਆਈਆਂ ਹਨ, ਜਦਕਿ ਕੁਝ ਲੋਕ ਬੇਹੋਸ਼ ਵੀ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਏਅਰਲਾਈਨ ਨੇ ਕਿਹਾ ਕਿ ਜਹਾਜ਼ ਵਿਚ 278 ਯਾਤਰੀ ਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ ਤੇ ਸਵੇਰੇ ਲਗਭਗ 10 ਵਜੇ ਕੇ 50 ਮਿੰਟ ‘ਤੇ ਸਾਰਿਆਂ ਨੂੰ ਹੋਨੋਲੂਲੂ ਵਿਚ ਸੁਰੱਖਿਅਤ ਉਤਾਰ ਲਿਆ ਗਿਆ।